ਗੁਜਰਾਤ ਦੇ ਮੋਰਬੀ ਹਾਦਸੇ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਟਵੀਟ ਕਰ ਕਹੀ ਇਹ ਗੱਲ
Sunday, Oct 30, 2022 - 10:23 PM (IST)
ਚੰਡੀਗੜ੍ਹ : ਗੁਜਰਾਤ ਦੇ ਮੋਰਬੀ ’ਚ ਵਾਪਰੀ ਦੁਖਦਾਈ ਘਟਨਾ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀ. ਐੱਮ. ਮਾਨ ਨੇ ਟਵੀਟ ਰਾਹੀਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਗੁਜਰਾਤ ਦੇ ਮੋਰਬੀ ਤੋਂ ਬਹੁਤ ਦੁੱਖਦਾਈ ਖ਼ਬਰ ਆ ਰਹੀ ਹੈ, ਮੋਰਬੀ ’ਚ ਪੁਲ ਟੁੱਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ, ਜਿਸ ’ਚ ਕਈ ਲੋਕਾਂ ਦੇ ਨਦੀ ’ਚ ਡਿੱਗਣ ਦੀ ਖ਼ਬਰ ਮਿਲ ਰਹੀ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਸਹੀ ਸਲਾਮਤ ਹੋਣ ਅਤੇ ਆਪਣਿਆਂ ’ਚ ਪਹੁੰਚਣ।
ਇਹ ਖ਼ਬਰ ਵੀ ਪੜ੍ਹੋ : ਗੁਜਰਾਤ ਦੇ ਮੋਰਬੀ ’ਚ ਨਦੀ ’ਤੇ ਬਣਿਆ ਪੁਲ ਡਿੱਗਿਆ, 32 ਲੋਕਾਂ ਦੀ ਮੌਤ ; PM ਮੋਦੀ ਨੇ ਪ੍ਰਗਟਾਇਆ ਦੁੱਖ
ਜ਼ਿਕਰਯੋਗ ਹੈ ਕਿ ਅੱਜ ਸ਼ਾਮ ਤਕਰੀਬਨ ਸਾਢੇ 6 ਵਜੇ ਗੁਜਰਾਤ ਦੇ ਮੋਰਬੀ ’ਚ ਉਕਤ ਹਾਦਸਾ ਵਾਪਰਿਆ, ਜਿਸ ’ਚ ਪੁਲ ਟੁੱਟਣ ਕਾਰਨ ਤਕਰੀਬਨ 100 ਲੋਕਾਂ ਦੇ ਨਦੀ ’ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਘਟਨਾ ਸਥਾਨ ’ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਸ ਹਾਦਸੇ ’ਚ ਤਕਰੀਬਨ 50 ਲੋਕਾਂ ਦੀ ਮੌਤ ਹੋ ਗਈ ਹੈ।