ਇਸੇ ਸਾਲ ਮੁਕੰਮਲ ਹੋਵੇਗਾ CM ਮਾਨ ਦਾ ਡ੍ਰੀਮ ਪ੍ਰਾਜੈਕਟ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ

Tuesday, Sep 03, 2024 - 12:45 PM (IST)

ਇਸੇ ਸਾਲ ਮੁਕੰਮਲ ਹੋਵੇਗਾ CM ਮਾਨ ਦਾ ਡ੍ਰੀਮ ਪ੍ਰਾਜੈਕਟ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ

ਲੁਧਿਆਣਾ (ਹਿਤੇਸ਼): ਮੁੱਖ ਮੰਤਰੀ ਭਗਵੰਤ ਮਾਨ ਦਾ ਡ੍ਰੀਮ ਪ੍ਰਾਜੈਕਟ ਹਲਵਾਰਾ ਏਅਰਪੋਰਟ ਇਸੇ ਸਾਲ ਮੁਕੰਮਲ ਹੋ ਸਕਦਾ ਹੈ। ਹਲਵਾਰਾ ਏਅਰਪੋਰਟ ਤੋਂ ਫ਼ਲਾਈਟ ਸ਼ੁਰੂ ਹੋਣ ਦਾ ਇੰਤਜ਼ਾਰ ਇਸ ਸਾਲ ਦੇ ਅਖ਼ੀਰ ਤਕ ਖ਼ਤਮ ਹੋ ਸਕਦਾ ਹੈ, ਜਿਸ ਤਹਿਤ ਏਅਰ ਫ਼ੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਵਿਚ ਨਿਰਮਾਣ ਕਾਰਜ 30 ਸਤੰਬਰ ਤਕ ਪੂਰਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰਾਂ ਨੇ ਕੁੜੀ ਨਾਲ ਕੀਤਾ ਸ਼ਰਮਨਾਕ ਕਾਰਾ! ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ

ਇੱਥੇ ਦੱਸ ਦਈਏ ਕਿ ਪਿਛਲੇ ਢਾਈ ਸਾਲਾਂ ਦੌਰਾਨ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ 12 ਡੈੱਡਲਾਈਨ ਨਿਕਲ ਚੁੱਕੀਆਂ ਹਨ। ਹਾਲਾਂਕਿ ਪੀ.ਡਬਲਿਊ.ਡੀ. ਵਿਭਾਗ ਵੱਲੋਂ ਕਾਫ਼ੀ ਦੇਰ ਤੋਂ ਹਲਵਾਰਾ ਏਅਰਪੋਰਟ ਦੀ ਸਾਈਟ 'ਤੇ ਟਰਮਿਨਲ ਬਿਲਡਿੰਗ, ਟੈਕਸੀ ਵੇ, ਕਾਰਗੋ ਸਟੇਸ਼ਨ, ਪਾਵਰ ਸਬ ਸਟੇਸ਼ਨ, ਪਬਲਿਕ ਹੈਲਥ ਨਾਲ ਸਬੰਧਤ ਨਿਰਮਾਣ ਕਾਰਜ ਪੂਰੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਏਅਰ ਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਵਿਚ ਰਨਵੇ ਦਾ ਨਿਰਮਾਣ ਕਾਰਜ ਅੱਧ ਵਿਚਾਲੇ ਲਟਕਿਆ ਹੋਣ ਕਾਰਨ ਬਾਕੀ ਕੰਮ ਵੀ ਅੱਗੇ ਨਹੀਂ ਵੱਧ ਸਕੇ। 

ਹਾਲਾਂਕਿ ਹੁਣ ਕਾਫ਼ੀ ਮੁਸ਼ੱਕਤ ਮਗਰੋਂ ਮੰਜ਼ੂਰੀ ਮਿਲਣ 'ਤੇ ਏਅਰ ਫ਼ੋਰਸ ਸਟੇਸ਼ਨ ਦੇ ਅੰਦਰੂਨੀ ਹਿੱਸਿਆਂ ਵਿਚ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ 30 ਸਤੰਬਰ ਤਕ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏਅਰ ਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਹੈ ਤੇ 30 ਸਤੰਬਰ ਤਕ ਪੂਰਾ ਕਰਨ ਦਾ ਵਿਸ਼ਵਾਸ ਏਅਰ ਫ਼ੋਰਸ ਵੱਲੋਂ ਦੁਆਇਆ ਗਿਆ ਹੈ। ਇਸ ਮਗਰੋਂ ਹਲਵਾਰਾ ਏਅਰਪੋਰਟ ਦੀ ਸਾਈਟ 'ਤੇ ਟਰਮੀਨਲ ਬਿਲਡਿੰਗ, ਟੈਕਸੀ ਵੇਅ, ਕਾਰਗੋ ਸਟੇਸ਼ਨ, ਪਾਵਰ ਸਬ ਸਟੇਸ਼ਨ, ਪਬਲਿਕ ਹੈਲਥ ਸਬੰਧੀ ਜਿਹੜੇ ਕੰਮ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਦੀ ਫਿਨਿਸ਼ਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਸਕੂਲ ਨਾਲ ਜੁੜੀ ਸਨਸਨੀਖੇਜ਼ ਖ਼ਬਰ!

ਇਸ ਡਿਵਲਪਮੈਂਟ ਦੇ ਮੱਦੇਨਜ਼ਰ ਹਲਵਾਰਾ ਏਅਰਪੋਰਟ ਤੋਂ ਇਸੇ ਸਾਲ ਫ਼ਲਾਈਟ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਗਈ ਹੈ, ਜਿਸ ਦਾ ਸੰਕੇਤ ਪਿਛਲੇ ਦਿਨੀਂ ਏਅਰ ਇੰਡੀਆ ਦੇ ਟੀਮ ਮੈਂਬਰਾਂ ਵੱਲੋਂ ਇਸ ਮੁੱਦੇ 'ਤੇ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਤੋਂ ਮਿਲ ਚੁੱਕੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News