ਮੁੱਖ ਮੰਤਰੀ ਨੇ ਈਦ-ਉਲ-ਫ਼ਿਤਰ ਦੀ ਲੋਕਾਂ ਨੂੰ ਦਿੱਤੀ ਵਧਾਈ

Saturday, Jun 16, 2018 - 06:07 AM (IST)

ਮੁੱਖ ਮੰਤਰੀ ਨੇ ਈਦ-ਉਲ-ਫ਼ਿਤਰ ਦੀ ਲੋਕਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ  (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਦੀ ਵਧਾਈ ਦਿੰਦਿਆਂ ਇਹ ਤਿਉਹਾਰ ਸਦਭਾਵਨਾ ਤੇ ਆਪਸੀ ਮੇਲ-ਮਿਲਾਪ ਨਾਲ ਮਨਾਉਣ ਦਾ ਸੱਦਾ ਦਿੱਤਾ। ਇਕ ਸੰਦੇਸ਼ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਿਰਫ਼ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸੰਪੂਰਨਤਾ ਦਾ ਹੀ ਦਿਹਾੜਾ ਨਹੀਂ ਸਗੋਂ ਇਹ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਤੇ ਕੱਟੜਵਾਦ ਦੇ ਅੰਤ ਦਾ ਵੀ ਪ੍ਰਤੀਕ ਹੈ। ਮੁੱਖ ਮੰਤਰੀ ਨੇ ਕਿਹਾ, ''ਆਓ ਇਸ ਪਵਿੱਤਰ ਦਿਹਾੜੇ ਮੌਕੇ ਬੁਰਾਈਆਂ ਤੇ ਵੈਰ-ਵਿਰੋਧ ਤੋਂ ਮੁਕਤ ਸੰਸਾਰ ਦੀ ਸਿਰਜਣਾ ਲਈ ਇਕਜੁੱਟ ਹੋਈਏ ਅਤੇ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਦੇ ਜਜ਼ਬੇ ਨਾਲ ਮਨਾਈਏ।''
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਈਦ-ਉਲ-ਫਿਤਰ ਮੌਕੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਆਪਣੇ ਸੁਨੇਹੇ 'ਚ ਸਪੀਕਰ ਨੇ ਆਸ ਪ੍ਰਗਟਾਈ ਕਿ ਇਹ ਸ਼ੁੱਭ ਮੌਕਾ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਲੈ ਕੇ ਆਵੇਗਾ ਅਤੇ ਸਮਾਜ 'ਚ ਇਕਜੁੱਟਤਾ, ਭਾਈਚਾਰਕ ਸਾਂਝ ਅਤੇ ਮਨੁੱਖੀ ਕਦਰਾਂ-ਕੀਮਤਾਂ 'ਚ ਵਾਧਾ ਹੋਵੇਗਾ।


Related News