ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਪੁੱਜੇ ਮੁੱਖ ਮੰਤਰੀ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਵਾਂਗੇ

10/25/2022 2:38:35 PM

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ 'ਚ ਰਾਜ ਪੱਧਰੀ ਸਮਾਗਮ 'ਚ ਪਹੁੰਚੇ। ਇਸ ਮੌਕੇ ਸਭ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪਰਮਾਤਮਾ ਨੇ ਕਿਸੇ ਨੂੰ ਖਾਲੀ ਹੱਥ ਨਹੀਂ ਭੇਜਿਆ ਸਭ ਕੋਲ ਆਪੋ-ਆਪਣਾ ਹੁੰਨਰ ਹੈ ਪਰ ਸਾਡੇ ਦੇਸ਼ 'ਚ ਕਰੀਅਰ ਗਾਈਡੈਂਸ ਦੀ ਕਮੀ ਹੈ, ਇੱਥੇ ਪੜਾਈ ਸੰਬੰਧੀ ਕੋਈ ਸਹੀ ਸਲਾਹਕਾਰ ਨਹੀਂ ਮਿਲਦਾ। ਬਹੁਤ ਸਾਰੇ ਦੇਸ਼ਾਂ ਨੇ ਸਕਿਲ ਡਿਵਲੈਪਮੈਂਟ ਪ੍ਰੋਗਰਾਮ ਚਲਾਏ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਵੀ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੇ ਮਾਮਲੇ 'ਚ ਸਹੀ ਸਲਾਹ ਦਿੱਤੀ ਜਾਵੇ ਅਤੇ ਉਹ ਆਪਣੇ ਹੁੰਨਰ ਦੇ ਹਿਸਾਬ ਨਾਲ ਹੀ ਪੜ੍ਹਾਈ ਦਾ ਰਾਹ ਅਪਣਾਉਣ। ਮਾਨ ਨੇ ਕਿਹਾ ਕਿ ਅਜਿਹੇ ਲੋਕ ਬਹੁਤ ਘੱਟ ਹਨ, ਜਿਨ੍ਹਾਂ ਨੂੰ ਆਪਣੇ ਜਨੂੰਨ ਦੇ ਹਿਸਾਬ ਨਾਲ ਪੇਸ਼ਾ ਮਿਲਦਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ 'ਚ ਕੋਈ ਕਲਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਪੰਜਾਬ ਨੂੰ ਨੰਬਰ 1 'ਤੇ ਆਉਣ 'ਚ ਦੇਰ ਨਹੀ ਲੱਗੇਗੀ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਆਨਲਾਈਨ ਤਸਕਰੀ, ਲਾਰੈਂਸ ਗੈਂਗ ਇੰਝ ਕਰ ਰਹੀ ਕਾਲਾ ਕਾਰੋਬਾਰ

ਮਾਨ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚੇ 'ਤੇ ਪੜ੍ਹਾਈ ਨੂੰ ਧੋਪਣਾ ਨਹੀਂ ਚਾਹੀਦਾ ਸਗੋਂ ਪੁੱਛਣਾ ਚਾਹੀਦਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਵੀ ਪਿਤਾ ਮਾਸਟਰ ਸਨ ਅਤੇ ਚਾਹੁੰਦੇ ਸਨ ਕਿ ਮੈਂ ਉੱਚ-ਪੱਧਰੀ ਪੜ੍ਹਾਈ ਕਰਾਂ ਪਰ ਮੇਰਾ ਜਨੂੰਨ ਕੁਝ ਹੋਰ ਸੀ , ਜਿਸ ਦੇ ਚੱਲਦਿਆਂ ਮੈਂ ਲੁਧਿਆਣਾ ਆ ਗਿਆ ਅਤੇ ਫਿਰ ਲੁਧਿਆਣਾ ਮੇਰੀ ਕਰਮ ਭੂਮੀ ਬਣ ਗਈ। ਮਾਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਕੂਲਾਂ 'ਚ ਉਹੀ ਵਿਸ਼ੇ ਪੜ੍ਹਾਏ ਜਾਣ , ਜੋ ਸਕੂਲ ਤੋਂ ਬਾਅਦ ਉਨ੍ਹਾਂ ਦੇ ਕੰਮ ਆਉਣ। ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਵੱਧ ਤੋਂ ਵੱਧ ਸਕੂਲ, ਕਾਲਜ ਅਤੇ ਹਸਪਤਾਲ ਬਣਾਏ ਜਾਣ, ਪੰਜਾਬ 'ਚ ਉਦਯੋਗ ਸਥਾਪਤ ਕੀਤਾ ਜਾਵੇ ਅਤੇ ਫੈਕਟਰੀਆਂ ਲਾਈਆਂ ਜਾਣ ਤਾਂ ਜੋ ਪੰਜਾਬ ਦੇ ਬੱਚਿਆਂ , ਜੋ ਕਿ ਡਿਗਰੀ ਧਾਰਕ ਹਨ ਨੂੰ ਨੌਕਰੀਆਂ 'ਤੇ ਰੱਖਿਆ ਜਾ ਸਕੇ। ਸਰਕਾਰ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣਾਉਣਾ ਚਾਹੁੰਦੇ ਹਾਂ। ਮਾਨ ਨੇ ਕਿਹਾ ਕਿ ਜੇਕਰ ਕਿਸੇ 'ਚ ਕੋਈ ਕਲਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News