ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ

Thursday, Jun 03, 2021 - 10:39 PM (IST)

ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ

ਜਲੰਧਰ (ਜ. ਬ.)- ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਨਾਬਾਲਗ ਕੁੜੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਇਸ ਗੰਦੇ ਧੰਦੇ ਵਿਚ ਸ਼ਾਮਲ ਲੋਕਾਂ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਧੰਦਾ ਚਲਾਉਣ ਵਾਲਿਆਂ ਨੇ ਆਪਣਾ ਕੰਮ ਕੀਤਾ, ਪੁਲਸ ਨੇ ਆਪਣਾ ਕੰਮ ਕੀਤਾ ਅਤੇ ਮੀਡੀਆ ਆਪਣਾ ਕੰਮ ਕਰ ਰਿਹਾ ਹੈ। ਮੀਡੀਆ ਲਗਾਤਾਰ ਇਸ ਗੰਦੇ ਧੰਦੇ ਦੇ ਪਿੱਛੇ ਚੱਲ ਰਹੀਆਂ ਕਾਲੀਆਂ ਭੇਡਾਂ ਨੂੰ ਲੋਕਾਂ ਦੇ ਦਰਬਾਰ ਵਿਚ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸ਼ਹਿਰ ਵਿਚ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਇਕ ਅਯਾਸ਼ ਲਾਬੀ ਸਰਗਰਮ ਹੋ ਗਈ ਹੈ। ਇਸ ਆਯਾਸ਼ ਲਾਬੀ ਨੂੰ ਲੀਡ ਕਰ ਰਹੇ ਕੁਝ ਲੋਕਾਂ ਨੂੰ ਹੁਣ ਉਸ ਮੀਡੀਆ ਤੋਂ ਦਿੱਕਤ ਹੋਣ ਲੱਗੀ ਹੈ, ਜੋ ਮਾਮਲੇ ਦੀਆਂ ਪਰਤਾਂ ਖੋਲ੍ਹ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਬਰਗਰ ਪਸੰਦ ਨਹੀਂ ਆਇਆ ਤਾਂ ਨੌਜਵਾਨ ਨੇ ਰੇਹੜੀ ਵਾਲੇ 'ਤੇ ਪਿਸਤੌਲ ਤਾਣ ਕੀਤਾ ਇਹ ਕਾਰਾ

ਪਤਾ ਲੱਗਾ ਹੈ ਕਿ ਗੈਂਗਰੇਪ ਕੇਸ ਵਿਚ ਪੁਲਸ ਦੀ ਜਾਂਚ ਵਿਚ ਕਈ ਮੀਡੀਆ ਗਰੁੱਪਾਂ ਦਾ ਵੀ ਅਹਿਮ ਰੋਲ ਰਿਹਾ ਹੈ। ਮੀਡੀਆ ਨੇ ਕੁਝ ਪਹਿਲੂਆਂ ਨੂੰ ਸਭ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਤਾਂ ਲੋਕਾਂ ਦੇ ਨਾਲ-ਨਾਲ ਪੁਲਸ ਨੂੰ ਵੀ ਉਸ ਐਂਗਲ ਤੋਂ ਜਾਂਚ ਕਰਨ ਵਿਚ ਮਦਦ ਮਿਲੀ, ਜਿਸ ਵਿਚ ਬਾਅਦ ਵਿਚ ਪੁਲਸ ਸਫ਼ਲ ਰਹੀ ਪਰ ਅਯਾਸ਼ ਲਾਬੀ ਨੂੰ ਇਹ ਸਭ ਪਸੰਦ ਨਹੀਂ ਆ ਰਿਹਾ, ਜਿਸ ਕਾਰਨ ਸ਼ਹਿਰ ਵਿਚ ਇਕ ਭੁਲੇਖਾ ਫੈਲਾਇਆ ਜਾ ਰਿਹਾ ਹੈ ਅਤੇ ਮੀਡੀਆ ਨੂੰ ਸਾਫ਼ਟ ਟਾਰਗੇਟ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।

PunjabKesari

ਮੀਡੀਆ ’ਤੇ ਟਾਰਗਟ
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਲੰਧਰ ਵਿਚ ਮੀਡੀਆ ਨੇ ਜੋ ਮਾਡਲ ਟਾਊਨ ਸਪਾ ਮਾਮਲੇ ’ਚ ਪਰਤਾਂ ਖੋਲ੍ਹੀਆਂ, ਉਸ ਤੋਂ ਘਬਰਾਈ ਲਾਬੀ ਨੇ ਹੁਣ ਮੀਡੀਆ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ। ਇਸ ਲਈ ਸ਼ਹਿਰ ਵਿਚ ਇਕ ਭੁਲੇਖਾ ਫੈਲਾਇਆ ਜਾ ਰਿਹਾ ਹੈ ਕਿ ਪੱਤਰਕਾਰਾਂ ’ਤੇ ਮਾਮਲੇ ਦਰਜ ਹੋ ਗਏ ਹਨ ਅਤੇ ਉਨ੍ਹਾਂ ਦੇ ਸਪਾ ਦੇ ਗੰਦੇ-ਧੰਦੇ ਵਿਚ ਸ਼ਾਮਲ ਹੋਣ ਨੂੰ ਲੈ ਕੇ ਮੀਡੀਆ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤਕ ਸ਼ਹਿਰ ਵਿਚ ਪੁਲਸ ਨੇ ਕਿਸੇ ਵੀ ਪੱਤਰਕਾਰ ’ਤੇ ਨਾ ਤਾਂ ਮਾਮਲਾ ਦਰਜ ਕੀਤਾ ਹੈ ਅਤੇ ਨਾ ਹੀ ਕਿਸੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਮਿਲੇ ਹਨ, ਜਿਸ ਦੇ ਆਧਾਰ ’ਤੇ ਕਿਹਾ ਜਾ ਸਕੇ ਕਿ ਮੀਡੀਆ ਨਾਲ ਸਬੰਧਤ ਲੋਕ ਇਸ ਧੰਦੇ ਵਿਚ ਸ਼ਾਮਲ ਹਨ। ਇਸੇ ਤਰ੍ਹਾਂ ਭੁਲੇਖਾ ਫੈਲਾਅ ਕੇ ਸਿਰਫ਼ ਇਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁੜੀ ਨਾਲ ਗੈਂਗਰੇਪ ਵਰਗੇ ਅਪਰਾਧ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਕੌਣ ਹੈ ਇਸ ਅਯਾਸ਼ ਲਾਬੀ ਦੇ ਲੋਕ
ਸ਼ਹਿਰ ਵਿਚ ਇਕ ਅਜਿਹੀ ਅਯਾਸ਼ ਲਾਬੀ ਹੈ, ਜਿਸ ਦਾ ਸਮਾਜ ਵਿਚ ਕਿਸੇ ਦੀ ਇੱਜ਼ਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਪਾ ਜਾਂ ਗੰਦੇ-ਧੰਦੇ ਦੇ ਜ਼ੋਰ ’ਤੇ ਆਪਣੀ ਪਹੁੰਚ ਨੂੰ ਹੋਰ ਅੱਗੇ ਲਿਜਾਣ ਅਤੇ ਅਹਿਮ ਅਹੁਦਾ ਹਾਸਲ ਕਰਨ ਦੇ ਸ਼ੌਕੀਨ ਲੋਕਾਂ ਦਾ ਇਹ ਪੂਰਾ ਇਕ ਗਰੁੱਪ ਹੈ। ਪਤਾ ਲੱਗਾ ਹੈ ਕਿ ਇਸ ਗਰੁੱਪ ਵਿਚ ਕਿਸੇ ਖ਼ਾਸ ਸਿਆਸੀ ਪਾਰਟੀ ਜਾਂ ਕਿਸੇ ਖ਼ਾਸ ਮਹਿਕਮੇ ਦੇ ਲੋਕ ਨਹੀਂ ਹਨ ਸਗੋਂ ਸਮਾਜ ਦੇ ਵੱਖ-ਵੱਖ ਹਿਸਿਆਂ ਨਾਲ ਸਬੰਧਤ ਲੋਕ ਹਨ, ਜੋ ਸਿਰਫ਼ ਸਮਾਜ ਨੂੰ ਆਪਣੇ ਤਰੀਕੇ ਨਾਲ ਚਲਾਉਣ ਅਤੇ ਉਸ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ ਪਰ ਬੁਰਾਈਆਂ ਖ਼ਿਲਾਫ਼ ਚੱਲਣ ਵਾਲਾ ਸਮਾਜ ਉਨ੍ਹਾਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇ ਰਿਹਾ, ਜਿਸ ਵਿਚ ਸ਼ਹਿਰ ਦਾ ਹਰ ਆਮ ਅਤੇ ਖ਼ਾਸ ਵਿਅਕਤੀ ਸ਼ਾਮਲ ਹੈ, ਜਿਸ ਦਾ ਇਸ ਅਯਾਸ਼ ਲਾਬੀ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।

ਇਹ ਵੀ ਪੜ੍ਹੋ:  ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

PunjabKesari

ਇਹ ਵੀ ਪੜ੍ਹੋ: ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ

ਗੰਦੇ ਧੰਦੇ ਵਿਚ ਵਰ੍ਹਿਆਂ ਤੋਂ ਹੈ ਅਯਾਸ਼ ਲਾਬੀ
ਸ਼ਹਿਰ ਦੀ ਅਯਾਸ਼ ਲਾਬੀ ਗੰਦੇ ਧੰਦੇ ਵਿਚ ਵਰ੍ਹਿਆਂ ਤੋਂ ਸ਼ਾਮਲ ਹੈ। ਇਸ ਲਾਬੀ ਦਾ ਇਕ ਹੀ ਕੰਮ ਹੈ ਅਤੇ ਉਹ ਹੈ ਪੈਸਾ ਕਮਾਉਣਾ, ਫਿਰ ਚਾਹੇ ਪੈਸਾ ਗੰਦੇ ਧੰਦੇ ਵਿਚੋਂ ਹੀ ਕਿਉਂ ਨਾ ਆ ਰਿਹਾ ਹੋਵੇ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਲੰਧਰ ਦੇ ਕਲਾਊਡ ਸਪਾ ਗੈਂਗਰੇਪ ਵਿਚ ਸ਼ਾਮਲ ਲੋਕਾਂ ਨੂੰ ਇਸ ਅਯਾਸ਼ ਲਾਬੀ ਦਾ ਕਿਸ ਤਰ੍ਹਾਂ ਅਸ਼ੀਰਵਾਦ ਮਿਲਿਆ ਹੋਇਆ ਸੀ ਅਤੇ ਇਸ ਸ਼ੈਲਟਰ ਵਿਚ ਇਹ ਮੁਲਜ਼ਮ ਇੰਨੇ ਨਸ਼ੇ ਵਿਚ ਚੂਰ ਹੋ ਗਏ ਕਿ ਇਕ ਨਾਬਾਲਗ ਕੁੜੀਆਂ ਨੂੰ ਹੀ ਸ਼ਿਕਾਰ ਬਣਾ ਬੈਠੇ ਅਤੇ ਇਸ ਮਾਮਲੇ ਨੂੰ ਉਜਾਗਰ ਕਰਨ ਵਾਲਿਆਂ ’ਤੇ ਹੁਣ ਇਹ ਅਯਾਸ਼ ਲਾਬੀ ਪੂਰੀ ਤਰ੍ਹਾਂ ਹਾਵੀ ਹੋਣ ਦੀ ਕੋਸ਼ਿਸ਼ ਵਿਚ ਹੈ ਤਾਂ ਜੋ ਉਨ੍ਹਾਂ ਦੇ ਹੋਰ ਚੱਲ ਰਹੇ ਗੰਦੇ ਧੰਦਿਆਂ ਦਾ ਖ਼ੁਲਾਸਾ ਨਾ ਹੋ ਸਕੇ।

ਇਹ ਵੀ ਪੜ੍ਹੋ: ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ

ਕਿਸੇ ਮੀਡੀਆ ਕਰਮਚਾਰੀ ’ਤੇ ਨਹੀਂ ਦਰਜ ਹੋਇਆ ਮਾਮਲਾ : ਸੀ. ਪੀ. ਭੁੱਲਰ
ਸ਼ਹਿਰ ਵਿਚ ਗੰਦੇ ਧੰਦੇ ਦੇ ਖ਼ੁਲਾਸੇ ਤੋਂ ਬਾਅਦ ਮੀਡੀਆ ਦੇ ਲੋਕਾਂ 'ਤੇ ਜੋ ਉਂਗਲੀ ਉਠਾਈ ਜਾ ਰਹੀ ਹੈ ਉਸ ਨੂੰ ਲੈ ਕੇ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਥਿਤੀ ਸਾਫ਼ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਪਾ ਨਾਲ ਸਬੰਧਤ ਕਿਸੇ ਵੀ ਮਾਮਲੇ ਵਿਚ ਕਿਸੇ ਵੀ ਮੀਡੀਆ ਨਾਲ ਸਬੰਧਤ ਵਿਅਕਤੀ ’ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਉਨ੍ਹਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਮੀਡੀਆ ਦੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਅਯਾਸ਼ੀ ਗੈਂਗ ਚਲਦਾ ਰਹੇ।

ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News