ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਦੀ ਲੋੜ, ਜਲਵਾਯੂ ਬਦਲਾਅ ਧਰਤੀ ਲਈ ਬਣਿਆ ਸਭ ਤੋਂ ਵੱਡਾ ਸੰਕਟ

Thursday, May 18, 2023 - 01:34 PM (IST)

ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਧਿਆਨ ਦੇਣ ਦੀ ਲੋੜ, ਜਲਵਾਯੂ ਬਦਲਾਅ ਧਰਤੀ ਲਈ ਬਣਿਆ ਸਭ ਤੋਂ ਵੱਡਾ ਸੰਕਟ

ਸੁਲਤਾਨਪੁਰ ਲੋਧੀ (ਧੀਰ)-ਧਰਤੀ ਸਾਰੇ ਗ੍ਰਹਿਆਂ ’ਚ ਇਕੱਲਾ ਅਜਿਹਾ ਗ੍ਰਹਿ ਹੈ, ਜਿਸ ’ਤੇ ਹਾਲ ਤੱਕ ਜੀਵਨ ਸੰਭਵ ਹੈ। ਮਨੁੱਖ ਹੋਣ ਦੇ ਨਾਤੇ, ਸਾਨੂੰ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਾਲੀਆਂ ਗਤੀਵਿਧੀਆਂ ’ਚ ਸਖ਼ਤੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਧਰਤੀ ਨੂੰ ਬਚਾਉਣਾ ਚਾਹੀਦਾ ਹੈ। ਜੇਕਰ ਧਰਤੀ ਰਹਿਣ ਦੇ ਲਾਇਕ ਨਾ ਰਹੀ ਤਾਂ ਮਨੁੱਖ ਦਾ ਵਿਨਾਸ਼ ਤੈਅ ਹੈ, ਉਥੇ ਹੀ ਧਰਤੀ ਸਾਨੂੰ ਹਰੀ ਖ਼ੁਸ਼ਹਾਲੀ ਨਾਲ ਖੁਸ਼ਹਾਲ ਜੀਵਨ ਬਣਾਉਣ ਲਈ ਉਤਸ਼ਾਹਤ ਕਰਦੀ ਹੈ। ਦੁਨੀਆ ’ਚ ਧਰਤੀ ਦੇ ਵਿਨਾਸ਼, ਕੁਦਰਤੀ ਪ੍ਰਦੂਸ਼ਣ ਅਤੇ ਜੈਵਿਕ ਸੰਕਟ ਸਬੰਧੀ ਕਾਫ਼ੀ ਚਰਚਾ ਹੋ ਰਹੀ ਹੈ। ਪੌਦੇ ਜੀਵਨ ਦੀ ਸਭ ਤੋਂ ਬੁਨਿਆਦੀ ਜ਼ਰੂਰਤ ਹਨ, ਚਾਹੇ ਇਨਸਾਨ ਹੋਵੇ, ਜਾਨਵਰ ਹੋਣ ਜਾਂ ਹੋਰ ਜਿਊਂਦੀਆਂ ਚੀਜ਼ਾਂ, ਪੌਦੇ ਸਾਨੂੰ ਭੋਜਨ, ਆਕਸੀਜਨ, ਆਸਰਾ, ਈਧਨ, ਦਵਾਈਆਂ, ਸੁਰੱਖਿਆ ਅਤੇ ਫਰਨੀਚਰ ਦਿੰਦੇ ਹਨ। ਪੌਦੇ ਵਾਤਾਵਰਣ, ਜਲਵਾਯੂ, ਮੌਸਮ ਵਿਚਕਾਰ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ। ਸਾਨੂੰ ਜੰਗਲਾਂ ਦੀ ਕਟਾਈ ਨੂੰ ਰੋਕ ਕੇ ਅਤੇ ਜੰਗਲ ਲਾਉਣ ਨੂੰ ਹੱਲਾਸ਼ੇਰੀ ਦੇ ਕੇ ਜੰਗਲੀ ਜੀਵਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।

ਹਰ ਥਾਂ ਕੁਦਰਤ ਦਾ ਸੋਸ਼ਣ ਜਾਰੀ
ਅੱਜ ਵਿਸ਼ਵ ਭਰ ’ਚ ਹਰ ਥਾਂ ਕੁਦਰਤ ਦਾ ਸੋਸ਼ਣ ਜਾਰੀ ਹੈ, ਜਿਸ ਕਾਰਨ ਧਰਤੀ ’ਤੇ ਅਕਸਰ ਉੱਤਰੀ ਧਰੁਵ ਦੀ ਠੋਸ ਬਰਫ਼ ਦਾ ਕਈ ਕਿਲੋਮੀਟਰ ਤੱਕ ਪਿਘਲਣਾ, ਸੂਰਜ ਦੀਆਂ ਪਰਾਬੈਗਣੀ ਕਿਰਨਾਂ ਨੂੰ ਧਰਤੀ ਤੱਕ ਆਉਣ ਤੋਂ ਰੋਕਣ ਵਾਲੀ ਓਜ਼ੋਨ ਪਰਤ ’ਚ ਸੁਰਾਖ ਹੋਣਾ, ਭਿਆਨਕ ਤੂਫਾਨ, ਸੁਨਾਮੀ ਅਤੇ ਹੋਰ ਵੀ ਕੁਦਰਤੀ ਆਫਤਾਂ ਦਾ ਹੋਣਾ ਆਦਿ ਸਮੱਸਿਆਵਾਂ ਭਿਆਨਕ ਹੁੰਦੀਆਂ ਜਾ ਰਹੀਆਂ ਹਨ, ਜਿਸ ਲਈ ਮਨੁੱਖ ਹੀ ਜ਼ਿੰਮੇਵਾਰ ਹੈ। ਗਲੋਬਲ ਵਾਰਮਿੰਗ ਦੇ ਰੂਪ ’ਚ ਜੋ ਅੱਜ ਸਾਡੇ ਸਾਹਮਣੇ ਹਨ।
ਇਹ ਆਫ਼ਤਾਂ ਧਰਤੀ ’ਤੇ ਇਦਾਂ ਹੀ ਹੁੰਦੀਆਂ ਰਹੀਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਧਰਤੀ ਤੋਂ ਜੀਵ-ਜੰਤੂ ਅਤੇ ਬਨਸਪਤੀ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ, ਜੀਵ-ਜੰਤੂ ਅੰਨ੍ਹੇ ਹੋ ਜਾਣਗੇ, ਲੋਕਾਂ ਦੀ ਚਮੜੀ ਝੁਲਸਣ ਲੱਗੇਗੀ ਅਤੇ ਕੈਂਸਰ ਰੋਗੀਆਂ ਦੀ ਗਿਣਤੀ ਵਧ ਜਾਵੇਗੀ। ਸਮੁੰਦਰ ਦਾ ਜਲ ਪੱਧਰ ਵਧਣ ਨਾਲ ਕੱਢੀ ਇਲਾਕੇ ਲਪੇਟ ’ਚ ਆ ਜਾਣਗੇ। ਕੋਰੋਨਾ ਮਹਾਮਾਰੀ ਵਰਗੀਆਂ ਬੀਮਾਰੀਆਂ ਰਹਿ ਕੇ ਜੀਵਨ ਸੰਕਟ ਦਾ ਕਾਰਨ ਬਣਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ - ਜਲੰਧਰ ਸ਼ਹਿਰ 'ਚ ਹੋਵੇਗਾ 2 ਲੱਖ ਘਰਾਂ ਦਾ ਸਰਵੇ, ਫਿਰ ਲੱਗਣਗੀਆਂ UID ਨੰਬਰ ਵਾਲੀਆਂ ਪਲੇਟਾਂ, ਜਾਣੋ ਕਿਉਂ

3 ਤੱਤਾਂ ਨਾਲ ਧਰਤੀ ’ਤੇ ਪ੍ਰਕਿਰਤੀ ਦਾ ਹੁੰਦੈ ਨਿਰਮਾਣ
ਜਲ, ਜੰਗਲ ਅਤੇ ਜ਼ਮੀਨ ਇਨ੍ਹਾਂ 3 ਤੱਤਾਂ ਨਾਲ ਧਰਤੀ ’ਤੇ ਪ੍ਰਕਿਰਤੀ ਦਾ ਨਿਰਮਾਣ ਹੁੰਦਾ ਹੈ। ਜੇਕਰ ਇਹ ਤੱਤ ਨਾ ਹੋਣ ਤਾਂ ਧਰਤੀ ’ਤੇ ਪ੍ਰਕਿਰਤੀ ਇਨ੍ਹਾਂ 3 ਤੱਤਾਂ ਤੋਂ ਬਿਨਾਂ ਅਧੂਰੀ ਹੈ। ਵਿਸ਼ਵ ’ਚ ਜ਼ਿਆਦਾਤਰ ਖੁਸ਼ਹਾਲ ਦੇਸ਼ ਓਹੀ ਮੰਨੇ ਜਾਂਦੇ ਹਨ, ਜਿੱਥੇ ਇਨ੍ਹਾਂ ਤੱਤਾਂ ਦੀ ਬਹੁਤਾਤ ਹੈ। ਗੱਲ ਇਨ੍ਹਾਂ ਮੁੱਢਲੇ ਤੱਤਾਂ ਜਾਂ ਸਾਧਨਾ ਦੀ ਉਪਲੱਬਧਤਾ ਤੱਕ ਸੀਮਿਤ ਨਹੀਂ ਹੈ। ਆਧੁਨਿਕੀਕਰਨ ਦੇ ਇਸ ਦੌੜ ’ਚ ਜਦੋਂ ਇਨ੍ਹਾਂ ਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਹੋ ਰਿਹਾ ਹੈ ਤਾਂ ਇਹ ਤੱਤ ਵੀ ਖ਼ਤਰੇ ’ਚ ਪੈ ਗਏ ਹਨ। ਕਈ ਸ਼ਹਿਰ ਪਾਣੀ ਦੀ ਕਮੀ ਨਾਲ ਪ੍ਰੇਸ਼ਾਨ ਹਨ। ਹੁਣ ਮਨੁੱਖ ਆਪਣੇ ਸਵਾਰਥ ਅਤੇ ਸੁਵਿਧਾਵਾਂ ਲਈ ਸਹੀ ਤਰੀਕੇ ਨਾਲ ਕੁਦਰਤ ਦੀ ਸੁਰੱਖਿਆ ਨਹੀਂ ਕਰ ਰਿਹਾ ਹੈ ਤੇ ਉਸ ਕਾਰਨ ਵਾਰ-ਵਾਰ ਕੁਦਰਤੀ ਆਫਤਾਂ ਦਾ ਕਹਿਰ ਵਰ ਰਿਹਾ ਹੈ। ਰੇਗਿਸਤਾਨ ’ਚ ਹਡ਼੍ਹ ਦੀ ਗੱਲ ਅਜੀਬ ਹੈ ਪਰ ਅਸੀਂ ਰਾਜਸਥਾਨ ’ਚ ਕਈ ਸ਼ਹਿਰਾਂ ’ਚ ਹੜ੍ਹ ਦੀ ਭਿਆਨਕ ਸਥਿਤੀ ਨੂੰ ਵੇਖਿਆ ਹੈ। ਜਦੋਂ ਮਨੁੱਖ ਧਰਤੀ ਦੀ ਸੁਰੱਖਿਆ ਨਹੀਂ ਕਰ ਰਿਹਾ ਤਾਂ ਧਰਤੀ ਵੀ ਆਪਣਾ ਗੁੱਸਾ ਕਈ ਕੁਦਰਤੀ ਆਫ਼ਤਾਂ ਦੇ ਰੂਪ ’ਚ ਵਿਖਾ ਰਹੀ ਹੈ, ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਸਾਨੂੰ ਸ਼ੁੱਧ ਪਾਣੀ, ਸ਼ੁੱਧ ਹਵਾ, ਉਪਜਾਊ ਜ਼ਮੀਨ, ਸ਼ੁੱਧ ਵਾਤਾਵਰਣ ਤੇ ਸ਼ੁੱਧ ਬਨਸਪਤੀਆਂ ਨਹੀਂ ਮਿਲ ਸਕਣਗੀਆਂ। ਇਨ੍ਹਾਂ ਸਭ ਬਿਨਾ ਸਾਡਾ ਜੀਵਨ ਜਿਊਣਾ ਮੁਸ਼ਕਲ ਹੋ ਜਾਵੇਗਾ।

ਹਰ ਸਾਲ ਵੱਧ ਰਿਹਾ ਧਰਤੀ ਦਾ ਤਾਪਮਾਨ
ਅੱਜ ਚਿੰਤਨ ਦਾ ਵਿਸ਼ਾ ਨਾ ਤਾਂ ਜੰਗ ਹੈ ਅਤੇ ਨਾ ਮਨੁੱਖੀ ਅਧਿਕਾਰ, ਨਾ ਕੋਈ ਸੰਸਾਰ ਦੀ ਸਿਆਸੀ ਘਟਨਾ ਅਤੇ ਨਾ ਹੀ ਕਿਸੇ ਦੇਸ਼ ਦੀ ਰੱਖਿਆ ਦਾ ਮਾਮਲਾ ਹੈ। ਚਿੰਤਨ ਅਤੇ ਚਿੰਤਾ ਦਾ ਇਕ ਹੀ ਮਾਮਲਾ ਹੈ ਲਗਾਤਾਰ ਭਿਆਨਕ ਆਕਾਰ ਲੈ ਰਹੀ ਗਰਮੀ, ਸੁੰਗੜ ਰਹੇ ਜਲਸਰੋਤ, ਤਬਾਹੀ ਵੱਲ ਧੱਕੀ ਜਾ ਰਹੀ ਧਰਤੀ ਤੇ ਕੁਦਰਤ ਦੇ ਵਿਨਾਸ਼ ਦੇ ਯਤਨ। ਵਧਦੀ ਅਬਾਦੀ, ਵਧਦਾ ਪ੍ਰਦੂਸ਼ਣ, ਨਸ਼ਟ ਹੁੰਦਾ ਵਾਤਾਵਰਣ, ਦੂਸ਼ਿਤ ਗੈਸਾਂ ਨਾਲ ਪਤਲੀ ਹੁੰਦੀ ਓਜ਼ੋਨ ਦੀ ਢਾਲ, ਕੁਦਰਤ ਤੇ ਵਾਤਾਵਰਣ ਦੀ ਅੰਨ੍ਹੇਵਾਹ ਵਰਤੋਂ ਇਹ ਸਭ ਧਰਤੀ ਤੇ ਧਰਤੀ ਵਾਸੀਆਂ ਲਈ ਸਭ ਤੋਂ ਵੱਡੇ ਖਤਰੇ ਹਨ। ਹਰ ਸਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਆਬਾਦੀ ਵੱਧ ਰਹੀ ਹੈ, ਜ਼ਮੀਨ ਛੋਟੀ ਪੈ ਰਹੀ ਹੈ। ਹਰ ਚੀਜ਼ ਦੀ ਉਪਲੱਬਧਤਾ ਘੱਟ ਹੋ ਰਹੀ ਹੈ। ਆਕਸੀਜਨ ਦੀ ਕਮੀ ਹੋ ਰਹੀ ਹੈ। ਨਾਲ ਹੀ ਨਾਲ ਸਾਡਾ ਸੁਵਿਧਾਵਾਂ ਦਾ ਨਜਰੀਆ ਤੇ ਜੀਵਨਸ਼ੈਲੀ ਵਾਤਾਵਰਣ ਅਤੇ ਕੁਦਰਤ ਲਈ ਇਕ ਗੰਭੀਰ ਖਤਰਾ ਬਣ ਕੇ ਪੇਸ਼ ਹੋ ਰਿਹਾ ਹੈ।

ਇਹ ਵੀ ਪੜ੍ਹੋ - ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਿਓ-ਪੁੱਤ ਦੀ ਮੌਤ, ਵਾਪਰੇਗਾ ਅਜਿਹਾ ਭਾਣਾ ਕਿਸੇ ਸੋਚਿਆ ਨਾ ਸੀ

ਜਲਵਾਯੂ ਬਦਲਾਅ ਧਰਤੀ ਲਈ ਬਣਿਆ ਸਭ ਤੋਂ ਵੱਡਾ ਸੰਕਟ
ਅੱਜ ਜਲਵਾਯੂ ਬਦਲਾਅ ਧਰਤੀ ਲਈ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ। ਜੇਕਰ ਧਰਤੀ ਦੀ ਹੋਂਦ ’ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਵੇ ਤਾਂ ਮਨੁੱਖੀ ਜੀਵਨ ਕਿਵੇਂ ਸੁਰੱਖਿਅਤ ਰਹੇਗਾ? ਧਰਤੀ ਹੈ ਤਾਂ ਸਾਰੇ ਤੱਤ ਹਨ, ਇਸ ਲਈ ਧਰਤੀ ਅਨਮੋਲ ਤੱਤ ਹੈ। ਇਸ ’ਤੇ ਅਕਾਸ਼ ਹੈ, ਜਲ, ਅਗਨੀ ਤੇ ਹਵਾ ਹੈ। ਇਨ੍ਹਾਂ ਸਾਰਿਆਂ ਦੇ ਮੋਲ ਨਾਲ ਕੁਦਰਤ ਦੀ ਰਚਨਾ ਸੁੰਦਰ ਅਤੇ ਜੀਵਨਮਈ ਹੁੰਦੀ ਹੈ। ਆਪਣੇ-ਆਪਣੇ ਸਵਾਰਥ ਲਈ ਧਰਤੀ ’ਤੇ ਅੱਤਿਆਚਾਰ ਰੋਕਣਾ ਹੋਵੇਗਾ ਤੇ ਕਾਰਬਨ ਨਿਕਾਸੀ ’ਚ ਕਟੌਤੀ ਤੋਂ ਧਿਆਨ ਕੇਂਦਰਿਤ ਕਰਨਾ ਹੋਵੇਗਾ।

ਕੁਦਰਤ ਨਾਲ ਖਿਲਵਾੜ ਹੁੰਦਾ ਰਿਹਾ ਤਾਂ ਜਿਊਣਾ ਹੋ ਜਾਵੇਗਾ ਮੁਸ਼ਕਿਲ
ਬੇਢੰਗੀ ਉਦਯੋਗਿਕ ਕ੍ਰਾਂਤੀ ’ਤੇ ਕੰਟਰੋਲ ਕਰਨਾ ਹੋਵੇਗਾ, ਕਿਉਂਕਿ ਇਨ੍ਹਾਂ ਕਾਰਨਾਂ ਕਰਕੇ ਪ੍ਰਦੂਸ਼ਣ ’ਚ ਵਾਧਾ ਹੋਇਆ ਹੈ। ਇਹ ਦੇਖਿਆ ਗਿਆ ਹੈ ਕਿ ਮਨੁੱਖ ਆਪਣੀ ਜ਼ਰੂਰਤ ਦੀ ਪੂਰਤੀ ਲਈ ਪ੍ਰਕਿਰਤੀ ਦੀ ਵਰਤੋਂ ਕਰਦਾ ਚੱਲਿਆ ਆ ਰਿਹਾ ਹੈ। ਜੇਕਰ ਕੁਦਰਤ ਨਾਲ ਇਸ ਤਰ੍ਹਾਂ ਖਿਲਵਾੜ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਸਾਨੂੰ ਸ਼ੁੱਧ ਪਾਣੀ, ਸ਼ੁੱਧ ਹਵਾ, ਉਪਜਾਊ ਜਮੀਨ, ਸ਼ੁੱਧ ਵਾਤਾਵਰਨ ਤੇ ਸ਼ੁੱਧ ਬਨਸਪਤੀਆਂ ਨਹੀਂ ਮਿਲ ਸਕਣਗੀਆਂ। ਇਨ੍ਹਾਂ ਸਭ ਬਿਨਾਂ ਸਾਡਾ ਜੀਵਨ ਜਿਊਣਾ ਮੁਸ਼ਕਲ ਹੋ ਜਾਵੇਗਾ।

ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਅੱਜ ਲੋੜ ਹੈ ਕਿ ਕੁਦਰਤੀ ਸਾਧਨਾਂ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿਸ ਵਿਚ ਮੁੱਖ ਤੌਰ ’ਤੇ ਧੁੱਪ, ਖਣਿਜ, ਬਨਸਪਤੀ, ਹਵਾ, ਪਾਣੀ, ਵਾਤਾਵਰਨ, ਜ਼ਮੀਨ ਤੇ ਜਾਨਵਰ ਆਦਿ ਸ਼ਾਮਲ ਹਨ। ਇਨ੍ਹਾਂ ਸਾਧਨਾਂ ਦੀ ਅੰਨ੍ਹੇਵਾਹ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਸਾਧਨ ਹੋਲੀ-ਹੋਲੀ ਖਤਮ ਹੋਣ ਦੀ ਕਗਾਰ ਤੇ ਹਨ। ਕੁਦਰਤ ਦੀ ਸੁਰੱਖਿਆ ਨੂੰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਤੇ ਵੱਖ-ਵੱਖ ਗੈਰ-ਸਿਆਸੀ ਸੰਗਠਨਾਂ ਨੂੰ ਬਡ਼ੀ ਗੰਭੀਰਤਾ ਨਾਲ ਲਿਆ ਹੈ ਤੇ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵੀ ਕਈ ਤਰੀਕੇ ਹਨ, ਜਿਨ੍ਹਾਂ ’ਚ ਆਮ ਆਦਮੀ ਵੀ ਇਨ੍ਹਾਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹੈ।

ਇਹ ਵੀ ਪੜ੍ਹੋ - ਡਾਕਟਰ ਦੀ ਲਾਪਰਵਾਹੀ, ਡਿਲਿਵਰੀ ਮਗਰੋਂ ਔਰਤ ਨੂੰ ਚੜ੍ਹਾ ਦਿੱਤਾ ਗ਼ਲਤ ਖ਼ੂਨ, ਪਲਾਂ 'ਚ ਉੱਜੜ ਗਿਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News