ਪੰਜਾਬ ਨਾਲ ਜੁੜੀਆਂ ਖਬਰਾਂ ਦੇਖਣ ਲਈ ਜਗ ਬਾਣੀ ਖਬਰਨਾਮਾ 'ਤੇ ਕਲਿਕ ਕਰੋ

08/05/2017 10:27:10 PM

ਚੰਡੀਗੜ੍ਹ—ਲੁਧਿਆਣਾ ਦੇ ਥਾਣਾ ਦੁੱਗਰੀ ਦੀ ਪੁਲਸ ਵੱਲੋਂ ਹਿਰਾਸਤ 'ਚ ਲਈ ਗਈ ਮਹਿਲਾ ਨੇ ਥਾਣੇ ਦੇ ਬਾਥਰੂਮ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੁੱਗਰੀ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਧੋਖਾਧੜੀ ਦੇ ਮਾਮਲੇ 'ਚ ਉਸਦੇ ਪਤੀ ਤੇ ਇਕ ਹੋਰ ਵਿਅਕਤੀ ਸਮੇਤ 4 ਅਗਸਤ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ। 
ਕੀਰਤਪੁਰ ਸਾਹਿਬ ਮਾਰਗ 'ਤੇ ਪੈਂਦੇ ਪਿੰਡ ਸਰਸਾ ਨੰਗਲ ਨੇੜੇ ਸ਼ਰਧਾਲੂਆਂ ਨਾਲ ਭਰੇ ਕੈਂਟਰ ਤੇ ਟਰੱਕ ਦੀ ਆਮ੍ਹਣੇ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਹੈ ਜਦਕਿ 23 ਲੋਕ ਜ਼ਖ਼ਮੀ ਹੋ ਗਏ ਹਨ। ਸ਼ਰਧਾਲੂਆਂ ਨਾਲ ਭਰਿਆ ਕੈਂਟਰ ਦਿੱਲੀ ਤੋਂ ਬਾਬਾ ਵਡਭਾਗ ਸਿੰਘ ਡੇਰੇ ਜਾ ਰਿਹਾ ਸੀ।


Related News