ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਮੇਰਾ ਫਰਜ਼

Thursday, Jun 08, 2017 - 07:45 AM (IST)

ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਮੇਰਾ ਫਰਜ਼

ਜੈਤੋ  (ਵੀਰਪਾਲ, ਗੁਰਮੀਤ) - ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੂੰ ਆਉਂਦੇ ਕੁਝ ਦਿਨਾਂ ਵਿਚ ਖ਼ਤਮ ਕਰ ਕੇ ਹਰਿਆਲੀ ਲਈ ਬੂਟੇ ਲਾਏ ਜਾਣਗੇ। ਇਹ ਵਿਚਾਰ ਉਪ ਮੰਡਲ ਮੈਜਿਸਟ੍ਰੇਟ ਡਾ. ਮਨਦੀਪ ਕੌਰ ਨੇ ਉਕਤ ਡੰਪਾਂ ਨੂੰ ਜੇ. ਸੀ. ਬੀ. ਰਾਹੀਂ ਖ਼ਤਮ ਕਰਨ ਮੌਕੇ ਇਕੱਤਰ ਲੋਕਾਂ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਗੰਦਗੀ ਦੇ ਕਾਰਨ ਮੱਖੀ, ਮੱਛਰ ਤੋਂ ਲੱਗਣ ਵਾਲੀਆਂ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਸੀ। ਲੋਕਾਂ ਦੀ ਵੱਡੀ ਮੰਗ ਨੂੰ ਵੇਖਦਿਆਂ ਨਗਰ ਕੌਂਸਲ ਜੈਤੋ ਵੱਲੋਂ ਕੀਤੇ ਉਪਰਾਲੇ ਸਦਕਾ ਅੱਜ ਇਹ ਗੰਦਗੀ ਦੇ ਡੰਪ ਖਤਮ ਹੋਣੇ ਸ਼ੁਰੂ ਹੋ
ਗਏ ਹਨ। ਡਾ. ਮਨਦੀਪ ਕੌਰ ਨੇ ਦੱਸਿਆ ਕਿ ਗੰਦਗੀ ਨੂੰ ਖ਼ਤਮ ਕਰ ਕੇ ਇਸ ਥਾਂ 'ਤੇ ਸਾਫ਼ ਮਿੱਟੀ ਪਾਉਣ ਉਪਰੰਤ ਬੂਟੇ ਲਾਉਣ ਨਾਲ ਲੋਕਾਂ ਨੂੰ ਸਾਫ਼-ਸੁਥਾਰਾ ਵਾਤਾਵਰਣ ਮਿਲੇਗਾ। ਕਾਰਜ ਧਾਰਕ ਅਫ਼ਸਰ ਇੰਦਰਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਥਾਂ 3 ਏਕੜ ਹੈ, ਜਿਸ ਵਿਚ ਛਾਂਦਾਰ ਬੂਟੇ ਲਾ ਕੇ ਖੁਸ਼ਹਾਲੀ ਮਿਲੇਗੀ। ਉਨ੍ਹਾਂ ਕਿਹਾ ਕਿ ਉਕਤ ਕਾਰਜ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਕੁਮਾਰ ਗੋਇਲ ਨੇ ਕਿਹਾ ਕਿ ਡੰਪਾਂ ਨੂੰ ਖ਼ਤਮ ਕਰਨ ਦਾ ਕਾਰਜ ਸਰਕਾਰ ਵੱਲੋਂ ਚੁੱਕਿਆ ਗਿਆ ਪ੍ਰਸ਼ੰਸਾ ਯੋਗ ਕਦਮ ਹੈ। ਇਸ ਮੌਕੇ ਤਹਿਸੀਲਦਾਰ ਅੰਮ੍ਰਿਤ ਪਾਲ, ਨਾਇਬ ਤਹਿਸੀਲਦਾਰ, ਰੀਡਰ ਕੌਰ ਸਿੰਘ, ਜਸਵਿੰਦਰ ਸਿੰਘ ਜੋਨੀ, ਜੂਨੀਅਰ ਸਹਾਇਕ ਨਾਇਬ ਸਿੰਘ ਬਰਾੜ, ਅਜੇ ਬਰਾੜ ਨਿੱਕੂ ਅਤੇ ਨਗਰ ਸੁਧਾਰ ਕਮੇਟੀ ਤੋਂ ਜਸਵਿੰਦਰ ਸਿੰਘ ਜੋਨੀ, ਸਤਵਿੰਦਰ ਸਿੰਘ ਸੱਤੀ ਤੇ ਲੋਕ ਮੌਜੂਦ ਸਨ।  


Related News