ਕਾਰ ਸਟੰਟ ਕਰਨਾ ਨੌਜਵਾਨ ਨੂੰ ਪੈ ਗਿਆ ਮਹਿੰਗਾ
Saturday, Jun 28, 2025 - 11:49 AM (IST)

ਅੰਮ੍ਰਿਤਸਰ(ਜਸ਼ਨ)- ਰਣਜੀਤ ਐਵੇਨਿਊ ’ਚ ਕੱਲ ਚਿੱਟੇ ਰੰਗ ਦੀ ਇਕ ਕਾਰ ਚਾਲਕ ਵੱਲੋਂ ਕਾਰ ਨਾਲ ਸੰਟਟ ਕਰਨ ਵਾਲੀ ਵਾਇਰਲ ਹੋਈ ਵੀਡੀਓ ਦਾ ਟ੍ਰੈਫਿਕ ਪੁਲਸ ਨੇ ਸਖ਼ਤ ਨੋਟਿਸ ਲਿਆ ਹੈ। ਏ. ਸੀ. ਪੀ. ਟ੍ਰੈਫਿਕ ਪਵਨ ਕੁਮਾਰ ਪਰਾਸ਼ਰ ਨੇ ਕਿਹਾ ਕਿ ਪੁਲਸ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਕਾਰ ਚਾਲਕ ਨੇ ਪੁਲਸ ਤੋਂ ਮੁਆਫੀ ਮੰਗੀ। ਇਸ ਦੌਰਾਨ ਪੁਲਸ ਨੇ ਕਾਰ ਚਾਲਕ ਦਾ ਰੈਸ਼ ਡਰਾਈਵਿੰਗ ਲਈ ਚਲਾਨ ਕੀਤਾ। ਵੀਡੀਓ ਵਿਚ ਨੌਜਵਾਨ ਚੱਲਦੀ ਕਾਰ ’ਚ ਸਟੰਟ ਕਰ ਰਿਹਾ ਸੀ, ਜਿਸ 'ਚ ਉਹ ਆਪਣੀ ਜਾਨ ਨੂੰ ਜੋਖਮ ’ਚ ਪਾਉਂਦਾ ਦਿਖਾਈ ਦਿੱਤਾ, ਨਾਲ ਹੀ ਉਹ ਦੂਜਿਆਂ ਲਈ ਖ਼ਤਰਾ ਬਣਦਾ ਦਿਖਾਈ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਜਾਣਕਾਰੀ ਅਨੁਸਾਰ ਜਦੋਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਟ੍ਰੈਫਿਕ ਪੁਲਸ ਦੇ ਟ੍ਰੈਫਿਕ ਜ਼ੋਨ ਨੰਬਰ 6 ਦੇ ਇੰਚਾਰਜ ਐੱਸ. ਆਈ. ਮੰਗਲ ਸਿੰਘ ਨੇ ਆਪਣੀ ਟੀਮ ਨਾਲ ਪਹਿਲਾਂ ਉਕਤ ਕਾਰ ਦਾ ਨੰਬਰ ਟਰੇਸ ਕੀਤਾ ਅਤੇ ਫਿਰ ਵੀਡੀਓ ’ਚ ਕਾਰ ਚਲਾ ਰਹੇ ਡਰਾਈਵਰ ਨੂੰ ਫੜ ਲਿਆ। ਪੁਲਸ ਦੀ ਤੁਰੰਤ ਕਾਰਵਾਈ ਦੇਖ ਕੇ ਨੌਜਵਾਨ ਨੇ ਤੁਰੰਤ ਭਵਿੱਖ ’ਚ ਅਜਿਹਾ ਦੁਬਾਰਾ ਨਾ ਕਰਨ ਲਈ ਮੁਆਫੀ ਮੰਗੀ। ਟ੍ਰੈਫਿਕ ਪੁਲਸ ਨੇ ਇਸ ਦਾ ਨੋਟਿਸ ਲਿਆ ਅਤੇ ਉਸ ਤੋਂ ਦੁਬਾਰਾ ਅਜਿਹਾ ਨਾ ਕਰਨ ਲਈ ਲਿਖਤੀ ਮੁਆਫੀ ਮੰਗੀ ਅਤੇ ਡਰਾਈਵਰ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਲਈ ਚਲਾਨ ਵੀ ਜਾਰੀ ਕੀਤਾ। ਪੁਲਸ ਨੇ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਕਿਓਰਿਟੀ ਗਾਰਡ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8