ਕਲਾਸ ਫੋਰ ਯੂਨੀਅਨ ਵੱਲੋਂ ਖਾਲੀ ਪੋਸਟਾਂ ਭਰਨ ਦੀ ਮੰਗ

01/15/2018 12:53:34 AM

ਜ਼ੀਰਾ, (ਗੁਰਮੇਲ)— ਨਹਿਰ ਕਾਲੋਨੀ 'ਚ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ੀਰਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਮੇਟ ਦੀ ਪ੍ਰਧਾਨਗੀ ਹੇਠ ਹੋਈ।  ਇਸ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਵੱਲੋਂ ਨਾ ਮੰਨੇ ਜਾਣ 'ਤੇ ਰੋਸ ਜ਼ਾਹਿਰ ਕੀਤਾ ਗਿਆ ਅਤੇ ਭਖ਼ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਹਿਕਮੇ ਦੀਆਂ ਖਾਲੀ ਪਈਆਂ ਪੋਸਟਾਂ ਮਹਿਕਮੇ ਰਾਹੀਂ ਭਰ ਕੇ ਦੇਵੇ। ਠੇਕੇਦਾਰੀ ਸਿਸਟਮ ਬੰਦ ਕਰ ਕੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਲਾਗੂ ਕਰ ਕੇ ਅਤੇ 22 ਮਹੀਨਿਆਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਦੇ ਕੇ ਸਰਕਾਰ ਮੁਲਾਜ਼ਮਾਂ ਨੂੰ ਰਾਹਤ ਦੇਵੇ ਤੇ ਨਹਿਰ ਕਾਲੋਨੀ ਮੋਗਾ ਅਤੇ ਜ਼ੀਰਾ ਦੇ ਕੁਆਰਟਰਾਂ ਦੀ ਰਿਪੇਅਰ ਕਰਵਾਈ ਜਾਵੇ। ਇਸ ਮੌਕੇ ਹਰੀ ਬਹਾਦਰ ਬਿੱਟੂ ਮੋਗਾ, ਜਨਰਲ ਸਕੱਤਰ ਗੁਰਸ਼ੇਰ ਸਿੰਘ ਸੰਧੂ, ਅਜੀਤ ਸਿੰਘ ਏ. ਆਰ. ਸੀ., ਬਲਦੇਵ ਰਾਜ ਜ਼ੀਰਾ, ਮੋਹਨ ਲਾਲ, ਬਚਿੱਤਰ ਸਿੰਘ, ਜਗਤਾਰ ਸਿੰਘ, ਮੰਗਲ ਸਿੰਘ, ਓਮ ਪ੍ਰਕਾਸ਼, ਪਵਿੱਤਰ ਸਿੰਘ, ਸੁਰਜੀਤ ਸਿੰਘ ਫਤਿਹਗੜ੍ਹ ਪੰਜਤੂਰ, ਗੁਰਬਚਨ ਸਿੰਘ, ਅਮਰਜੀਤ ਸਿੰਘ ਚੌਕੀਦਾਰ, ਦੇਸਰਾਜ, ਅਸ਼ੋਕ ਕੁਮਾਰ, ਨਰਦੇਵ ਸਿੰਘ ਆਦਿ ਹਾਜ਼ਰ ਸਨ।


Related News