4 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਸਿਵਲ ਸਰਜਨ, ESI ਜਲੰਧਰ ਨੂੰ ਮਿਲੀ MS
Wednesday, Jan 29, 2025 - 08:49 AM (IST)
ਚੰਡੀਗੜ੍ਹ (ਅੰਕੁਰ)- ਪੰਜਾਬ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਨਵੇਂ ਸਿਵਲ ਸਰਜਨਾਂ ਦੀ ਨਿਯੁਕਤੀ ਕੀਤੀ ਹੈ। ਪਿਛਲੇ ਦਿਨੀਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ/ਮੈਡੀਕਲ ਸੁਪਰਡੈਂਟ ਵਜੋਂ ਤਰੱਕੀ ਦਿੱਤੀ ਗਈ ਸੀ, ਹੁਣ ਇਨ੍ਹਾਂ ਦੀ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਨੌਜਵਾਨਾਂ ਲਈ Good News, ਇਸ ਮਹਿਕਮੇ 'ਚ ਵੀ ਨਿਕਲਣਗੀਆਂ ਨੌਕਰੀਆਂ
ਜਾਣਕਾਰੀ ਅਨਸਾਰ ਡਾ. ਰਮਨਦੀਪ ਆਹਲੂਵਾਲੀਆ ਨੂੰ ਸਿਵਲ ਸਰਜਨ ਮੋਗਾ, ਡਾ. ਅਰਵਿੰਦਪਾਲ ਸਿੰਘ ਨੂੰ ਸਿਵਲ ਸਰਜਨ ਮਾਨਸਾ, ਡਾ. ਸੰਜੇ ਕਾਮਰਾ ਨੂੰ ਸਿਵਲ ਸਰਜਨ ਸੰਗਰੂਰ ਤੇ ਡਾ. ਜਗਪਾਲਇੰਦਰ ਸਿੰਘ ਨੂੰ ਸਿਵਲ ਸਰਜਨ ਪਟਿਆਲਾ ਲਾਇਆ ਗਿਆ ਹੈ। ਡਾ. ਵਿਮੀ ਮਹਾਜਨ ਨੂੰ ਮਾਤਾ ਕੁਸ਼ੱਲਿਆ ਹਸਪਤਾਲ, ਪਟਿਆਲਾ ਦੇ ਮੈਡੀਕਲ ਸੁਪਰਡੈਂਟ, ਡਾ. ਬਲਦੇਵ ਸਿੰਘ ਨੂੰ ਡਿਪਟੀ ਡਾਇਰੈਕਟਰ ਦਫ਼ਤਰ ਡੀ. ਐੱਚ. ਐੱਚ. ਪੰਜਾਬ ਤੇ ਡਾ. ਵੰਦਨਾ ਧੀਰ ਨੂੰ ਈ. ਐੱਸ. ਆਈ. ਜਲੰਧਰ ਦਾ ਮੈਡੀਕਲ ਸੁਪਰਡੈਂਟ ਲਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8