ਸਿਵਲ ਸਰਜਨ ਵੱਲੋਂ ਜ਼ਿਲਾ ਮਾਤਰੀ ਮੌਤ ਦਰ ਘਟਾਉਣ ਸਬੰਧੀ ਮੀਟਿੰਗ

Friday, Jun 22, 2018 - 06:16 AM (IST)

ਸਿਵਲ ਸਰਜਨ ਵੱਲੋਂ ਜ਼ਿਲਾ ਮਾਤਰੀ ਮੌਤ ਦਰ ਘਟਾਉਣ ਸਬੰਧੀ ਮੀਟਿੰਗ

 ਤਰਨਤਾਰਨ,   (ਆਹਲੂਵਾਲੀਆ)-  ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਗਰਭਵਤੀ ਅੌਰਤਾਂ ਦੇ ਜਣੇਪੇ ਦੌਰਾਨ ਜ਼ਿਲਾ ਮਾਤਰੀ ਮੌਤ ਦਰ ਨੂੰ ਘਟਾਉਣ ਸਬੰਧੀ ਰੀਵਿਊ ਮੀਟਿੰਗ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀ ਪ੍ਰਧਾਨ ਹੇਠ ਦਫਤਰ ਸਿਵਲ ਸਰਜਨ ਤਰਨਤਾਰਨ ਵਿਖੇ ਸਿਵਲ ਹਸਪਤਾਲ ਪੱਟੀ ਦੇ ਸੀ. ਐੱਚ. ਸੀ. ਸੁਰਸਿੰਘ ਆਦਿ ਦੇ ਮੈਡੀਕਲ ਅਫਸਰਾਂ ਤੇ ਸਟਾਫ ਨਾਲ ਹੋਈ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਜਗਤਿੰਦਰ ਸਿੰਘ ਵੱਲੋਂ ਹਦਾਇਤ ਕੀਤੀ ਗਈ ਕਿ ਜੇਕਰ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਮਾਂ ਨੂੰ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਹਾਈ ਰਿਸਕ ਜਾਪੇ ਜਿਵੇਂ ਕਿ ਬੀ. ਪੀ. ਵਧਦਾ ਹੋਵੇ, ਖੂਨ 7 ਗ੍ਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਮਰੀਜ਼ ਨੂੰ ਤੁਰੰਤ ਜਿਲਾ ਸਰਕਾਰੀ ਹਸਪਤਾਲ ਪੱਧਰ ’ਤੇ ਰੈਫਰ ਕੀਤਾ ਜਾਵੇ। ਉਸ ਸਮੇਂ ਉਸ ਮਰੀਜ਼ ਦੇ ਵਾਰਿਸ ਨੂੰ ਸਮਝਾਇਆ ਜਾਵੇ ਕਿ ਮਾਂ ਅਤੇ ਬੱਚੇ ਦੀ ਜਾਨ ਨੂੰ ਖਤਰਾ ਕਿਵੇਂ ਘਟਾਅਿਾ ਜਾ ਸਕਦਾ ਹੈ ਅਤੇ ਇਹ ਸਭ ਕੁੱਝ ਗਰਭਵਤੀ ਮਾਵਾਂ ਨੂੰ ਵੀ ਦੱਸਣਾ ਯਕੀਨੀ ਬਣਾਇਆ ਜਾਵੇ।
 ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਸਮੂਹ ਸਟਾਫ ਨੂੰ ਆਖਿਆ ਕਿ  ਸਿਹਤ ਕੇਂਦਰਾਂ ਵਿਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਵਧੀਆ ਮਿਲਣੀਆਂ ਚਾਹੀਦੀਆਂ ਹਨ ਤਾਂ ਕਿ ਜਣੇਪੇ ਦੌਰਾਨ ਜਾਂ ਬਾਅਦ ਵਿਚ ਮਾਂ ਦੀ ਜਾਂ ਬੱਚੇ ਦੀ ਮੌਤ ਦਰ ਘੱਟ ਹੋਵੇ। ਇਸ ਮੌਕੇ ਡਾ. ਵੰਦਨਾ, ਡਾ. ਨਮਰਤਾਪ੍ਰੀਤ, ਡਾ. ਪ੍ਰਭਜੋਤ, ਡਾ. ਜਸਪ੍ਰੀਤ ਸਿੰਘ ਪੱਟੀ, ਡਾ. ਗੁਰਸੇਵਕ ਸਿੰਘ ਸੁਰਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਪੰਨੂੰ, ਸਤਵੰਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
 


Related News