ਸਿਵਲ ਹਸਪਤਾਲ ’ਚ ਚੋਰੀ, ਚੋਰਾਂ ਨੇ ਸੀ. ਸੀ. ਟੀ. ਵੀ. ਨੂੰ ਪਹੁੰਚਾਇਆ ਨੁਕਸਾਨ
Tuesday, Jul 10, 2018 - 01:37 AM (IST)
ਬਟਾਲਾ, (ਬੇਰੀ)- ਬੀਤੀ ਰਾਤ ਚੋਰ ਸਿਵਲ ਹਸਪਤਾਲ ’ਚ ਚੋਰੀ ਕਰ ਕੇ ਫਰਾਰ ਹੋ ਗਏ।
ਇਸ ਸਬੰਧ ’ਚ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਤੇ ਐੱਸ. ਐੱਮ. ਓ. ਬਟਾਲਾ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਖਿਡ਼ਕੀ ਤੋਡ਼ ਕੇ ਮੈਡੀਕਲ ਸਟਾਫ ਰੂਮ, ਮੈਡੀਸਨ ਰੂਮ, ਐੱਸ. ਐੱਮ. ਓ. ਦਫਤਰ, ਫਾਰਮਾਸਿਸਟ ਦਫਤਰ, ਹੈੱਡ ਸਟਾਫ ਰੂਮ ਦਫਤਰ ’ਚ ਦਾਖਲ ਹੋਏ ਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ। ਸਿਵਲ ਸਰਜਨ ਨੇ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕੀਤੇ ਗਏ ਸਾਮਾਨ ਸਬੰਧੀ ਵੇਰਵਾ ਫਿਲਹਾਲ ਨਹੀਂ ਦਿੱਤਾ ਜਾ ਸਕਦਾ। ®ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਆਈ. ਰਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਫਿੰਗਰ ਪ੍ਰਿੰਟ ਐਕਸਪਰਟਸ ਨਾਲ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ।
