ਸਿਵਲ ਹਸਪਤਾਲ ਦੀ ਬਾਥਰੂਮ ਦੀ ਡਿੱਗੀ ਛੱਤ
Monday, Aug 20, 2018 - 06:10 AM (IST)
ਸੁਲਤਾਨਪੁਰ ਲੋਧੀ, (ਧੀਰ)- ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਉਸ ਸਮੇਂ ਜ਼ੋਰਦਾਰ ਧਮਾਕਾ ਹੋਇਆ ਜਦੋਂ ਲੇਡੀਜ਼ ਇਸ਼ਨਾਨ ਤੇ ਟਾਇਲਟ ਦੀ ਛੱਤ ਤੇ ਸੀਲਿੰਗ ਟੁੱਟ ਕੇ ਥੱਲੇ ਡਿੱਗ ਪਈ, ਜਿਸ ਨਾਲ ਬਾਥਰੂਮ ਤੋਂ ਬਾਹਰ ਨਿਕਲ ਰਹੀ ਇਕ ਔਰਤ ਦਾ ਵਾਲ-ਵਾਲ ਬਚਾਅ ਹੋ ਗਿਆ। ਗੌਰਤਲਬ ਹੈ ਕਿ ਸਿਵਲ ਹਸਪਤਾਲ ਦੀ ਇਸ ਨਵੀਂ ਇਮਾਰਤ ਨੂੰ ਬਣਿਆ ਹਾਲੇ ਮੁਸ਼ਕਲ ਨਾਲ 2 ਕੁ ਸਾਲ ਹੀ ਹੋਏ ਹਨ ਤੇ ਬਾਥਰੂਮ ਦੀ ਅੱਜ ਛੱਤ ਡਿੱਗਣ ਤੇ ਇਸ ’ਚ ਵਰਤੀ ਜਾਣ ਵਾਲੀ ਸਮੱਗਰੀ ਦੀ ਪੋਲ ਖੋਲ੍ਹ ਦਿੱਤੀ। ਛੱਤ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਉਸ ਨਾਲ ਸਾਰੀ ਬਿਜਲੀ ਦੀ ਫਿਟਿੰਗ ਤੇ ਹੋਰ ਟਾਈਲਾਂ ਸਾਰੀਆਂ ਹੀ ਉਖਡ਼ ਗਈਆਂ।
ਜਿਸ ਨਾਲ ਹੁਣ ਲੇਡੀਜ਼ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਬਾਥਰੂਮ ਠੀਕ ਕਰਾਉਣ ਤੇ ਇਸ ਦੀ ਛੱਤ ਡਿੱਗਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
