ਜਲੰਧਰ ਵਾਸੀਆਂ ਲਈ ਚੰਗੀ ਖਬਰ, ਸਿਵਲ ਹਸਪਤਾਲ ''ਚ ਰਾਤ 8 ਵਜੇ ਤੱਕ ਹੋਣਗੇ ਲੈਬੋਰੇਟਰੀ ''ਚ ਟੈਸਟ

10/29/2017 7:09:34 PM

ਜਲੰਧਰ (ਸ਼ੋਰੀ)— ਇਥੋਂ ਦੇ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਲਈ ਖੁਸ਼ਖਬਰੀ ਵਾਲੀ ਗੱਲ ਸਾਹਮਣੇ ਆਈ ਹੈ। ਹਸਪਤਾਲ ਵਿਚ ਪਹਿਲੀ ਮੰਜ਼ਿਲ 'ਤੇ ਸਥਿਤ ਲੈਬੋਰੇਟਰੀ ਵਿਚ ਜੋ ਟੈਸਟ ਸਵੇਰੇ 9 ਵਜੇ ਤੋਂ 3 ਵਜੇ ਤੱਕ ਹੁੰਦੇ ਸਨ, ਉਨ੍ਹਾਂ ਦਾ ਸਮਾਂ ਵਧਾ ਕੇ ਰਾਤ ਦੇ 8 ਵਜੇ ਤੱਕ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕੇ. ਐੱਸ. ਬਾਵਾ ਦੇ ਹੁਕਮਾਂ ਤੋਂ ਬਾਅਦ ਰਾਤ 8 ਵਜੇ ਤੱਕ ਟੈਸਟ ਕਰਵਾਉਣ ਦਾ ਕੰਮ ਸਟਾਫ ਨੇ ਸ਼ੁਰੂ ਕਰ ਦਿੱਤਾ ਹੈ।

PunjabKesari
ਜ਼ਿਕਰਯੋਗ ਹੈ ਕਿ ਉਂਝ ਤਾਂ ਐਮਰਜੈਂਸੀ ਟੈਸਟ 24 ਘੰਟਿਆਂ ਤੱਕ ਹਸਪਤਾਲ ਦੀ ਲੈਬੋਰੇਟਰੀ ਵਿਚ ਹੁੰਦੇ ਹਨ ਪਰ ਲਿਵਰ, ਲਿਪਿਡ ਪ੍ਰੋਫਾਈਲ, ਕਿਡਨੀ ਆਦਿ ਟੈਸਟ ਰੁਟੀਨ ਵਿਚ 3 ਵਜੇ ਤੋਂ ਪਹਿਲਾਂ ਹੀ ਹੁੰਦੇ ਸੀ। ਇਸ ਕਾਰਨ ਮਰੀਜ਼ਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਲੰਮੀਆਂ ਲਾਈਨਾਂ ਵਿਚ ਲੱਗਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰ ਦਿੱਤੀਆਂ ਗਈਆਂ ਹਨ।


Related News