ਕੋਰੋਨਾ ਆਫ਼ਤ ਕਾਰਨ ਵੀਕੈਂਡ ਕਰਫਿਊ ਦੌਰਾਨ ਟਾਂਡਾ ਸ਼ਹਿਰ ਲਗਭਗ ਰਿਹਾ ਬੰਦ

Saturday, Aug 22, 2020 - 03:15 PM (IST)

ਕੋਰੋਨਾ ਆਫ਼ਤ ਕਾਰਨ ਵੀਕੈਂਡ ਕਰਫਿਊ ਦੌਰਾਨ ਟਾਂਡਾ ਸ਼ਹਿਰ ਲਗਭਗ ਰਿਹਾ ਬੰਦ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਫਿਰ ਤੋਂ ਕੀਤੇ ਗਏ ਵੀਕੈਂਡ ਕਰਫਿਊ ਦੇ ਦੌਰਾਨ ਟਾਂਡਾ ਸ਼ਹਿਰ ਲੱਗਭੱਗ ਅੱਜ ਬੰਦ ਰਿਹਾ। ਬੰਦ ਦੌਰਾਨ ਮੇਨ ਬਾਜ਼ਾਰ ਉੜਮੁੜ ਅਤੇ ਟਾਂਡਾ ਸਥਿਤ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ। ਸੜਕਾਂ 'ਤੇ ਵੀ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਘੱਟ ਆਵਾਜਾਈ ਸੀ। ਟਾਂਡਾ ਪੁਲਸ ਦੀ ਟੀਮ ਵੱਲੋਂ ਲਗਾਤਾਰ ਗਸ਼ਤ ਕਰਦੇ ਹੋਏ ਲੋਕਾਂ ਨੂੰ ਕੋਰੋਨਾ ਆਫ਼ਤ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਈ ਗਈ 144 ਧਾਰਾ ਧਾਰਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਆਫ਼ਤ ਦੇ ਨਾਲ-ਨਾਲ ਵਧਣ ਲੱਗਾ ਡੇਂਗੂ ਦਾ ਪ੍ਰਕੋਪ , ਮਰੀਜ਼ਾਂ 'ਚ ਸਹਿਮ ਦਾ ਮਾਹੌਲ

PunjabKesariਇਸ ਦੌਰਾਨ ਟਾਂਡਾ ਪੁਲਸ ਨੇ ਲੋਕਾਂ ਨੂੰ ਘਰਾਂ 'ਚ ਰਹਿਣ, ਮਾਸਕ ਲਗਾਉਣ, ਸਮਾਜਕ ਦੂਰੀ ਬਣਾਏ ਰੱਖਣ ਅਤੇ ਦੁਕਾਨਾਂ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਜ਼ਿਕਰਯੋਗ ਹੈ ਕਿ ਬੰਦ ਦੌਰਾਨ ਜ਼ਰੂਰੀ ਵਸਤੂਆਂ ਜਿਵੇਂ ਰਾਸ਼ਨ, ਦਵਾਈਆਂ ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਵੀਕੈਂਡ ਕਰਫਿਊ ਕਾਰਨ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਆਮ ਦਿਨਾਂ ਨਾਲੋਂ ਅੱਜ ਘੱਟ ਆਵਾਜਾਈ ਦੇਖਣ ਨੂੰ ਮਿਲੀ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਮੌਜੂਦ ਰਹੇ।  

PunjabKesari

ਸ਼ਨੀਵਾਰ ਤੇ ਐਤਵਾਰ ਨੂੰ ਪੂਰੀ ਤਰ੍ਹਾਂ ਲਾਗੂ ਹੋਵੇਗਾ ਕਰਫਿਊ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਹੈ ਅਤੇ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਪੰਜਾਬ 'ਚ ਹੋਰ ਵਧਣਗੇ ਅਤੇ ਇਸ ਲਈ ਮੈਂ ਪੰਜਾਬ 'ਚ ਹੋਰ ਸਖ਼ਤੀ ਕਰਾਂਗਾ। ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਉਣ ਦੇ ਹੁਕਮ ਹਨ। ਇਸ ਦੇ ਨਾਲ ਹੀ ਦੁਕਾਨਾਂ ਤੇ ਹੋਟਲ ਰੈਸਟਰੈਂਟ ਵੀ 7 ਵਜੇ ਤਕ ਬੰਦ ਕਰਨੇ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਾਰੀ ਕੀਤੇ ਗਏ ਨਵੇਂ ਹੁਕਮ 31 ਅਗਸਤ ਤਕ ਲਾਗੂ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜੇਕਰ ਕੋਰੋਨਾ ਦੇ ਹਾਲਾਤ ਨਹੀਂ ਸੁਧਰੇ ਤਾਂ ਮੈਂ ਹੋਰ ਸਖ਼ਤੀ ਕਰਾਂਗਾ। ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨੂੰ ਪੂਰੀ ਤਰ੍ਹਾਂ ਨਾਲ ਕਰਫਿਊ ਲਾਗੂ ਹੋਵੇਗਾ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਹੁਣ ਵੀਕੈਂਡ 'ਚ ਪੂਰੇ ਸੂਬੇ 'ਚ ਕਰਫਿਊ ਲਾਗੂ ਹੋਵੇਗਾ। ਲੋਕਾਂ ਨੂੰ ਘਰ 'ਚੋਂ ਬਾਹਰ ਨਿਕਲਣ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਵੀਕੈਂਡ 'ਚ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ ਸਕਣਗੀਆਂ ਅਤੇ ਇਕ ਘਰ 'ਚੋਂ ਇਕ ਆਦਮੀ ਹੀ ਸਮਾਨ ਲੈਣ ਜਾ ਸਕੇਗਾ।

ਇਹ ਵੀ ਪੜ੍ਹੋ : ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ

PunjabKesari


author

Anuradha

Content Editor

Related News