ਗ੍ਰਿਫਤਾਰ ਕੀਤੇ ਕਸ਼ਮੀਰੀ ਵਿਦਿਆਰਥੀ ਦੀ ਵਿਗੜੀ ਹਾਲਤ, ਹਸਪਤਾਲ ਦਾਖਲ
Tuesday, Oct 16, 2018 - 02:21 PM (IST)

ਜਲੰਧਰ (ਸੋਨੂੰ, ਸ਼ੋਰੀ) : ਪਿਛਲੇ ਦਿਨੀਂ ਸਿਟੀ ਇੰਸਟੀਚਿਊਟ 'ਚੋਂ ਫੜੇ ਗਏ ਕਸ਼ਮੀਰੀ ਵਿਦਿਆਰਥੀ ਯੂਸਫ ਭੱਟ ਦੀ ਪੁਲਸ ਵਲੋਂ ਪੁੱਛਗਿਛ ਦੌਰਾਨ ਹਾਲਤ ਖਰਾਬ ਹੋ ਗਈ ਹੈ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦਈਏ ਕਿ ਚੈੱਕਅਪ ਦੌਰਾਨ ਯੂਸਫ ਨੂੰ 100 ਬੁਖਾਰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਨੂੰ ਕੈਦੀ ਵਾਰਡ 'ਚ ਰੱਖਿਆ ਗਿਆ ਹੈ। ਐੱਸ. ਐੱਚ. ਓ. ਸਦਰ ਵਿਮਲਕਾਂਤ ਦੀ ਨਿਗਰਾਨੀ ਹੇਠ ਕਾਫੀ ਸਕਿਓਰਟੀ ਤੈਨਾਤ ਕੀਤੀ ਗਈ ਹੈ।