ਚੰਡੀਗੜ੍ਹ ''ਚ ਪ੍ਰਵਾਸੀ ਪੰਛੀਆਂ ਦਾ ਨਵਾਂ ਆਸ਼ੀਆਨਾ ਬਣੇਗਾ ''ਸਿਟੀ ਫਾਰੈਸਟ''

Monday, Jun 18, 2018 - 11:11 AM (IST)

ਚੰਡੀਗੜ੍ਹ ''ਚ ਪ੍ਰਵਾਸੀ ਪੰਛੀਆਂ ਦਾ ਨਵਾਂ ਆਸ਼ੀਆਨਾ ਬਣੇਗਾ ''ਸਿਟੀ ਫਾਰੈਸਟ''

ਚੰਡੀਗੜ੍ਹ (ਵਿਜੇ) : ਇਸ ਸਾਲ ਚੰਡੀਗੜ੍ਹ 'ਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਨੂੰ ਸਿਟੀ ਬਿਊਟੀਫੁਲ 'ਚ ਕੁਝ ਮਹੀਨੇ ਗੁਜ਼ਾਰਨ ਲਈ ਵੱਖਰਾ ਆਸ਼ੀਆਨਾ ਤਿਆਰ ਮਿਲੇਗਾ। ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੇ ਨਿਰਦੇਸ਼ਾਂ 'ਤੇ ਹੁਣ ਸਿਟੀ ਫਾਰੈਸਟ ਨੂੰ ਮਾਈਗ੍ਰੇਟਰੀ ਬਰਡਸ ਦਾ ਦੂਜਾ ਘਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਸੁਖਨਾ ਝੀਲ ਦੇ ਨੇੜੇ ਬਣਾਏ ਗਏ ਸਿਟੀ ਫਾਰੈਸਟ 'ਚ ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਛੋਟੇ-ਛੋਟੇ ਤਲਾਬ ਵੀ ਬਣਾਏ ਹਨ। ਇਥੇ ਮਾਈਗ੍ਰੇਟਰੀ ਬਰਡਸ ਦੇ ਰਹਿਣ ਲਈ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਦਰਅਸਲ, ਸਿਟੀ ਫਾਰੈਸਟ ਦੇ ਇਕ ਹਿੱਸੇ ਨੂੰ ਸਿਰਫ ਬਰਡਸ ਵਾਚਰਸ ਲਈ ਤਿਆਰ ਕੀਤਾ ਜਾ ਰਿਹਾ ਹੈ, ਤਾਂਕਿ ਇਥੇ ਸੌਖੀ ਤਰ੍ਹਾਂ ਟੂਰਿਸਟ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖ ਸਕਣ। ਹਾਲਾਂਕਿ ਇਹ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਪ੍ਰਵਾਸੀ ਪੰਛੀਆਂ ਨੂੰ ਕੋਈ ਪਰੇਸ਼ਾਨ ਨਾ ਕਰੇ। 
ਬਰਡ ਵਾਚਰਸ ਨੂੰ ਸਿਟੀ ਫਾਰੈਸਟ 'ਚ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਨੂੰ ਦੇਖਣ ਦਾ ਮੌਕਾ ਛੇਤੀ ਮਿਲੇਗਾ। ਇਥੇ ਫੇਜ਼-2 'ਚ ਬਰਡ ਪਾਰਕ ਬਣਾਇਆ ਜਾਵੇਗਾ। ਪਹਿਲੇ ਫੇਜ਼ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਇਥੇ ਕੁਦਰਤੀ ਬਸੇਰਾ ਬਣਾਇਆ ਜਾ ਰਿਹਾ ਹੈ, ਜਦੋਂਕਿ ਛੱਤਬੀੜ ਜ਼ੂ ਦੀ ਤਰਜ਼ 'ਤੇ ਦੂਜੇ ਫੇਜ਼ 'ਚ ਏਵੀਅਰੀ ਬਣਾਈ ਜਾਵੇਗੀ।  


Related News