ਲੁਧਿਆਣਾ 'ਚ ਨਵੇਂ ਰੂਪ 'ਚ ਨਜ਼ਰ ਆਉਣਗੀਆਂ 'ਸਿਟੀ ਬੱਸਾਂ', ਲਾਲ ਤੋਂ ਪੀਲਾ ਕੀਤਾ ਗਿਆ ਰੰਗ

Monday, Aug 21, 2023 - 03:59 PM (IST)

ਲੁਧਿਆਣਾ 'ਚ ਨਵੇਂ ਰੂਪ 'ਚ ਨਜ਼ਰ ਆਉਣਗੀਆਂ 'ਸਿਟੀ ਬੱਸਾਂ', ਲਾਲ ਤੋਂ ਪੀਲਾ ਕੀਤਾ ਗਿਆ ਰੰਗ

ਲੁਧਿਆਣਾ (ਹਿਤੇਸ਼) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਜਿਨ੍ਹਾਂ ਸਿਟੀ ਬੱਸਾਂ ਦੇ ਚੋਰੀ ਹੋਣ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ, ਉਹ ਸਿਟੀ ਬੱਸਾਂ ਮੋਡੀਫਾਈ ਹੋਣ ਤੋਂ ਬਾਅਦ ਫੂਡ ਵੈਨ ਦੇ ਰੂਪ 'ਚ ਦੁਬਾਰਾ ਨਜ਼ਰ ਆ ਸਕਦੀਆਂ ਹਨ। ਇਸ ਮਾਮਲੇ 'ਚ ਬਿੱਟੂ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀ 'ਤੇ ਸਿਟੀ ਬੱਸਾਂ ਚੋਰੀ ਕਰਵਾਉਣ ਦੇ ਦੋਸ਼ ਲਾਏ ਗਏ ਹਨ। ਬਿੱਟੂ ਨੇ ਦਾਅਵਾ ਕੀਤਾ ਸੀ ਕਿ ਸਿਟੀ ਬੱਸਾਂ ਜਿੱਥੇ ਭੇਜੀਆਂ ਗਈਆਂ ਹਨ, ਉਨ੍ਹਾਂ ਕੋਲ ਤਸਵੀਰਾਂ ਮੌਜੂਦ ਹਨ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਪੁਲਸ ਅਫ਼ਸਰ ਬਣ ਵਧਾਇਆ ਪੰਜਾਬੀਆਂ ਦਾ ਮਾਣ

ਹਾਲਾਂਕਿ ਇਸ ਮਾਮਲੇ 'ਚ ਨਗਰ ਨਿਗਮ ਦੇ ਅਫ਼ਸਰ ਅਤੇ ਵਿਧਾਇਕ ਗੋਗੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇਸ ਦੌਰਾਨ ਸਿਟੀ ਬੱਸਾਂ ਦੇ ਮੋਡੀਫਾਈ ਹੋਣ ਦੀ ਤਸਵੀਰ ਸਾਹਮਣੇ ਆਈ ਹੈ। ਇਸ 'ਚ ਸਿੱਟੀ ਬੱਸਾਂ ਨੂੰ ਡਬਲ ਡੈਕਰ ਦੇ ਰੂਪ 'ਚ ਬਣਾਇਆ ਗਿਆ ਹੈ। ਇਨ੍ਹਾਂ ਦਾ ਰੰਗ ਲਾਲ ਤੋਂ ਪੀਲਾ ਕਰ ਦਿੱਤਾ ਗਿਆ ਹੈ ਅਤੇ ਬੱਸਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨਾਲ ਨਗਰ ਨਿਗਮ ਦਾ ਲੋਗੋ ਵੀ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਮੋਬਾਇਲ ਵਿੰਗ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 46 ਨਗ ਕਬਜ਼ੇ 'ਚ ਲਏ

ਮਿਲੀ ਜਾਣਕਾਰੀ ਮੁਤਾਬਕ ਇਹ ਬੱਸਾਂ ਤਿਆਰ ਹੋਣ ਤੋਂ ਬਾਅਦ ਕੰਪਨੀ ਦੀ ਵਰਕਸ਼ਾਪ 'ਚ ਪਹੁੰਚ ਗਈਆਂ ਹਨ, ਜਿਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਸਿਟੀ ਬੱਸਾਂ ਚੋਰੀ ਹੋਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਿਟੀ ਬੱਸਾਂ ਨੂੰ ਫੂਡ ਵੈਨ ਦੇ ਰੂਪ 'ਚ ਡਿਵੈਲਪ ਕੀਤਾ ਗਿਆ ਹੈ, ਜਿਸ ਦੇ ਅੰਦਰੂਨੀ ਹਿੱਸੇ 'ਚ ਕਿਚਨ ਬਣਾਈ ਗਈ ਹੈ ਅਤੇ ਉੱਪਰ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਪਰ ਫਿਲਹਾਲ ਕਾਂਸੈਪਟ ਕਲੀਅਰ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਇਕ-ਅੱਧੇ ਦਿਨ 'ਚ ਵਿਧਾਇਕ ਗੋਗੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾ ਸਕਦੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News