ਫਿਰੋਜ਼ਗਾਂਧੀ ਮਾਰਕੀਟ ''ਚ ਸੀ.ਆਈ.ਏ ਦੀ ਰੇਡ, 4 ਕਾਬੂ, 1.19 ਲੱਖ ਬਰਾਮਦ

Monday, Jul 09, 2018 - 12:03 AM (IST)

ਫਿਰੋਜ਼ਗਾਂਧੀ ਮਾਰਕੀਟ ''ਚ ਸੀ.ਆਈ.ਏ ਦੀ ਰੇਡ, 4 ਕਾਬੂ, 1.19 ਲੱਖ ਬਰਾਮਦ

ਲੁਧਿਆਣਾ (ਰਿਸ਼ੀ)— ਸੀ.ਆਈ.ਏ.-1 ਦੀ ਪੁਲਸ ਵਲੋਂ ਐਤਵਾਰ ਨੂੰ ਫਿਰੋਜ਼ਗਾਂਧੀ ਮਾਰਕੀਟ 'ਚ ਸਥਿਤ ਇਕ ਕੰਪਲੈਕਸ 'ਚ ਪੰਜਵੀਂ ਮੰਜ਼ਿਲ 'ਤੇ ਬਣੇ ਇਕ ਆਫਿਸ 'ਚ ਰੇਡ ਕੀਤੀ ਗਈ ਅਤੇ ਉਥੇ ਆਸਟ੍ਰੇਲੀਆ ਪਾਕਿਸਤਾਨ ਦੇ ਮੈਚ 'ਤੇ ਦੜਾ-ਸੱਟਾ ਲਗਵਾ ਰਹੇ 4 ਬੁਕੀਆਂ ਨੂੰ ਦਬੋਚਿਆ ਗਿਆ। ਪੁਲਸ ਨੇ ਸਾਰਿਆਂ ਦੇ ਖਿਲਾਫ ਥਾਣਾ ਡਵੀਜ਼ਨ ਨੰ. 5 'ਚ ਗੈਂਬਲਿੰਗ ਐਕਟ ਸਣੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਏ.ਸੀ.ਪੀ ਕਰਾਈਮ ਸੁਰਿੰਦਰ ਮੋਹਨ ਦੇ ਅਨੁਸਾਰ ਫੜੇ ਗਏ ਲੋਕਾਂ ਦੀ ਪਛਾਣ ਪ੍ਰਦੀਪ ਕੁਮਾਰ ਪੱਪਾ ਨਿਵਾਸੀ ਜਨਕਪੁਰੀ, ਵਿਨੋਦ ਕੁਮਾਰ ਨਿਵਾਸੀ ਟੰਕਾ ਵਾਲਾ ਬਾਜ਼ਾਰ, ਹਰਜੀਤ ਸਿੰਘ ਨਿਵਾਸੀ ਕੋਚਰ ਮਾਰਕੀਟ ਅਤੇ ਮੁਕੇਸ਼ ਕੁਮਾਰ ਲਾਜਪਤ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਮੈਚਾਂ 'ਤੇ ਦੱੜਾ ਸੱਟਾ ਲਗਵਾ ਰਹੇ ਹਨ। ਜਿਸ 'ਤੇ ਰੇਡ ਕਰਕੇ 9 ਮੋਬਾਈਲ ਫੋਨ, 1 ਲੈਪਟਾਪ, 1 ਐੱਲ.ਸੀ.ਡੀ ਅਤੇ 1.19 ਲੱਖ ਕੈਸ਼ ਬਰਾਮਦ ਕੀਤਾ ਗਿਆ। ਪੁਲਸ ਦੇ ਅਨੁਸਾਰ ਸੋਮਵਾਰ ਨੂੰ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾਵੇਗੀ।


Related News