ਦੋਸਤ ਦੇ ਨਾਲ ਰਲ਼ ਕੇ ਕਰਦਾ ਸੀ ਲੁੱਟਾਂ-ਖੋਹਾਂ, ਚੜ੍ਹਿਆ ਸੀ.ਆਈ.ਏ. ਦੇ ਹੱਥੇ, ਸਾਥੀ ਫਰਾਰ

10/07/2022 6:01:43 PM

ਲੁਧਿਆਣਾ, (ਰਾਜ) ਦੋਸਤ ਦੇ ਨਾਲ ਰਲ਼ ਕੇ ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਮੁਲਜ਼ਮ ਨੂੰ ਸੀ.ਆਈ.ਏ-2 ਦੀ ਪੁਲਸ ਨੇ ਕਾਬੂ ਕੀਤਾ ਹੈ, ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫੜਿਆ ਗਿਆ ਮੁਲਜ਼ਮ ਨਿਊ ਸ਼ਿਵਪੁਰੀ ਦਾ ਅਮਿਤ ਕੁਮਾਰ ਹੈ। ਉਸ ਦੇ ਕਬਜ਼ੇ ’ਚੋਂ 10 ਮੋਬਾਇਲ ਅਤੇ ਦੋ ਬਾਈਕ ਬਰਾਮਦ ਹੋਏ ਹਨ, ਜਦੋਂਕਿ ਫਰਾਰ ਚੱਲ ਰਿਹਾ ਮੁਲਜ਼ਮ ਅਜੇ ਕੁਮਾਰ ਹੈ। ਦੋਵੇਂ ਮੁਲਜ਼ਮਾਂ ਖਿਲਾਫ ਥਾਣਾ ਸ਼ਿਮਲਾਪੁਰੀ ਵਿਚ ਕੇਸ ਦਰਜ ਹੋਇਆ ਹੈ। ਫਰਾਰ ਚੱਲ ਰਹੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਉੱਤਰੀ ਵਿਧਾਨਸਭਾ ਹਲਕੇ ਦੀਆਂ 5 ਨਾਜਾਇਜ਼ ਕਾਲੋਨੀਆਂ ’ਤੇ ਅੱਜ ਚਲਾਏ ਜਾ ਸਕਦੇ ਨੇ ਬੁਲਡੋਜ਼ਰ

ਸੀ.ਆਈ.ਏ-2 ਦੇ ਇੰਚਾਰਜ ਬੇਅੰਤ ਸਿੰਘ ਜੁਨੇਜਾ ਨੇ ਦੱਸਿਆ ਕਿ ਏ.ਐੱਸ.ਆਈ. ਰਣਧੀਰ ਸਿੰਘ ਪੁਲਸ ਪਾਰਟੀ ਦੇ ਨਾਲ ਸ਼ਿਮਲਾਪੁਰੀ ਇਲਾਕੇ ਵਿਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਵੇਂ ਮੁਲਜਮ ਲੁੱਟ-ਖੋਹ ਕਰਦੇ ਹਨ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਅਮਿਤ ਨੂੰ ਫੜ ਲਿਆ, ਜਦੋਂਕਿ ਦੂਜਾ ਮੁਲਜ਼ਮ ਅਜੇ ਕੁਮਾਰ ਫਰਾਰ ਹੋ ਗਿਆ।

ਇਹ ਵੀ ਪੜ੍ਹੋ - ਲੁਧਿਆਣਾ ’ਚ ਨੌਸਰਬਾਜ਼ਾਂ ਨੇ ਪਿਓ-ਪੁੱਤ ਤੋਂ ਲੁੱਟੇ 2 ਲੱਖ ਰੁਪਏ, ਹੈਰਾਨ ਕਰ ਦੇਵੇਗੀ ਘਟਨਾ

ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛਗਿਛ ਵਿਚ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤੇ ਦੋ ਬਾਈਕ ਅਤੇ ਲੁੱਟ ਦੇ 10 ਮੋਬਾਇਲ ਬਰਾਮਦ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਤੋਂ ਪੁੱਛਗਿਛ ਕਰਕੇ ਉਸ ਦੇ ਸਾਥੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Anuradha

Content Editor

Related News