ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)

Tuesday, Jul 28, 2020 - 02:28 PM (IST)

ਚੌਕ ਮਹਿਤਾ (ਕੈਪਟਨ) : ਚੌਕ ਮਹਿਤਾ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦੇਣ 'ਤੇ ਇਕ ਸ਼ਖਸ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮ ਜਾਣ ਦੀ ਚਿਤਾਵਨੀ ਦੇ ਰਿਹਾ ਹੈ। ਦਰਅਸਲ, ਜੀਵਨ ਸਿੰਘ ਦੀ ਧੀ ਦੀ ਮੌਤ ਹੋ ਗਈ ਸੀ, ਜਿਸਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਣਾ ਸੀ ਪਰ ਗੁਰਦੁਆਰਾ ਸਿੰਘ ਸਭਾ ਖੱਬੇ ਰਾਜਪੂਤਾਂ ਦੇ ਗ੍ਰੰਥੀ ਸਿੰਘ ਨੇ ਉਸਨੂੰ ਗੁਰੂ ਮਹਾਰਾਜ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਪਿੰਡ ਦੀ ਇਕ ਹੋਰ ਬੀਬੀ ਨੇ ਵੀ ਗ੍ਰੰਥੀ ਸਿੰਘ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵੀ ਗ੍ਰੰਥੀ ਨੇ ਭੇਟਾ ਘੱਟ ਹੋਣ ਕਰਕੇ ਗੁਰੂ ਮਹਾਰਾਜ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋਂ :ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ

ਇਸ ਸਬੰਧੀ ਜਦੋਂ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਬੇਅਦਬੀ ਦੇ ਡਰ ਦਾ ਤਰਕ ਦਿੰਦੇ ਹੋਏ ਸਰੂਪ ਨਾ ਦਿੱਤੇ ਜਾਣ ਦੀ ਗੱਲ ਕਹੀ ਕਿਉਂਕਿ ਸ੍ਰੀ ਅਖੰਡ ਪਾਠ ਲਈ ਬਾਹਰੋਂ ਪਾਠੀਆਂ ਨੂੰ ਮੰਗਵਾਇਆ ਜਾਣਾ ਸੀ। ਹਾਲਾਂਕਿ ਗ੍ਰੰਥੀ ਸਿੰਘ ਨੇ ਭੇਟਾ ਵਾਲੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ। ਇਸ ਮਾਮਲੇ 'ਚ ਪਰਿਵਾਰ ਨੇ ਪੀੜਤ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣ ਦੀ ਮੰਗ ਕੀਤੀ ਹੈ।  

ਇਹ ਵੀ ਪੜ੍ਹੋਂ : ਲਾਹੌਰ 'ਚ ਗੁਰਦੁਆਰਾ ਸਾਹਿਬ ਨੂੰ ਮਸੀਤ 'ਚ ਤਬਦੀਲ ਕਰਨ ਦੀ ਕੋਸ਼ਿਸ਼, ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਖ਼ਾਸ ਅਪੀਲ


 


author

Baljeet Kaur

Content Editor

Related News