ਕਰਿਆਨੇ ਦੀ ਦੁਕਾਨ ''ਚੋਂ ਚੋਰਾਂ ਉਡਾਈ ਨਕਦੀ
Wednesday, Mar 21, 2018 - 12:20 AM (IST)

ਸੁਜਾਨਪੁਰ, (ਜੋਤੀ/ਬਖਸ਼ੀ)- ਅੱਜ ਸਵੇਰੇ 4.45 ਵਜੇ ਇਕ ਕਰਿਆਨੇ ਦੀ ਦੁਕਾਨ 'ਤੇ ਚੋਰਾਂ ਵੱਲੋਂ ਸੰਨ੍ਹ ਲਾ ਕੇ 20 ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਹੈ।
ਦੁਕਾਨ ਮਾਲਕ ਸੰਜੀਵ ਕੁਮਾਰ ਪੁੱਤਰ ਵੇਦ ਪ੍ਰਕਾਸ਼ ਨਿਵਾਸੀ ਪੁਲ ਨੰਬਰ-4 ਸੁਜਾਨਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਉਪਰ ਹੀ ਉਨ੍ਹਾਂ ਦਾ ਘਰ ਹੈ ਅਤੇ ਸਵੇਰ ਸਮੇਂ ਉਨ੍ਹਾਂ ਨੇ ਦੁਕਾਨ ਅੰਦਰੋਂ ਖੜਾਕ ਹੋਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਦੁਕਾਨ ਦੀ ਛੱਤ ਉਤੋਂ ਆਵਾਜ਼ ਲਾਈ ਤਾਂ ਉਨ੍ਹਾਂ ਵੇਖਿਆ ਕਿ 3 ਚੋਰ ਸਾਹਮਣੇ ਲੱਗੀ ਗੱਡੀ 'ਚ ਸਵਾਰ ਹੋ ਕੇ ਨਿਕਲ ਗਏ। ਉਨ੍ਹਾਂ ਜਦ ਦੁਕਾਨ ਨੂੰ ਅੰਦਰੋਂ ਵੇਖਿਆ ਤਾਂ ਦੁਕਾਨ ਦਾ ਥੋੜ੍ਹਾ ਸ਼ਟਰ ਖੁੱਲ੍ਹਾ ਹੋਇਆ ਸੀ ਅਤੇ ਗੱਲੇ 'ਚੋਂ 5-6 ਹਜ਼ਾਰ ਤੇ ਚੋਰ ਸੇਫ ਗੱਲੇ ਨੂੰ ਨਾਲ ਹੀ ਲੈ ਗਏ, ਜਿਸ 'ਚ ਲਗਭਗ 15 ਹਜ਼ਾਰ ਰੁਪਏ ਦਾ ਕੈਸ਼ ਸੀ।
ਸੁਜਾਨਪੁਰ ਥਾਣਾ ਮੁਖੀ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਚੋਰੀ ਲਈ ਵਰਤੋਂ ਕੀਤੀ ਗਈ ਗੱਡੀ ਨੂੰ ਪਠਾਨਕੋਟ-ਜਲੰਧਰ ਹਾਈਵੇ ਦੇ ਦਰਮਿਆਨ ਪੈਂਦੇ ਭੜੋਲੀ ਨੇੜਿਓਂ ਗੱਡੀ ਨੂੰ ਬਰਾਮਦ ਕਰ ਲਿਆ ਹੈ, ਜੋ ਕਿ ਰਾਜ ਕੁਮਾਰ ਨਿਵਾਸੀ ਸ਼ੈਲੀ ਕੁਲੀਆਂ ਦੇ ਨਾਮ 'ਤੇ ਹੈ, ਜਿਸ ਨੂੰ ਪੁਲਸ ਨੇ ਜਾਂਚ ਲਈ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਮੌਕੇ 'ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਗੱਡੀ ਤੋਂ ਫਿੰਗਰ ਪ੍ਰਿੰਟ ਵੀ ਲਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਵੀ ਕਬਜ਼ੇ 'ਚ ਲੈ ਲਏ ਹਨ। ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।