ਚਿੰਤਪੂਰਨੀ ਮੰਦਰ ਨੇੜੇ ਡੂੰਘੀ ਖੱਡ ’ਚ ਡਿੱਗੀ ਸ਼ਿਵ ਸੈਨਾ ਨੇਤਾ ਦੀ ਬੁਲਟਪਰੂਫ ਗੱਡੀ, ਵਾਲ-ਵਾਲ ਬਚੀ ਜਾਨ
Friday, Dec 17, 2021 - 10:26 AM (IST)
ਗੁਰਦਾਸਪੁਰ (ਜੀਤ ਮਠਾਰੂ) - ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਉਪ-ਪ੍ਰਮੁੱਖ ਹਰਵਿੰਦਰ ਸੋਨੀ ਦੀ ਬੁਲੇਟਪਰੂਫ ਗੱਡੀ ਹਾਦਸਾਗ੍ਰਸਤ ਹੋ ਕੇ ਮਾਤਾ ਚਿੰਤਪੂਰਨੀ ਮੰਦਰ ਦੇ ਨਜ਼ਦੀਕ 100 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਸੋਨੀ ਅਤੇ ਉਨ੍ਹਾਂ ਨਾਲ ਮੌਜੂਦ ਸੁਰੱਖਿਆ ਕਰਮੀ ਇਸ ਹਾਦਸੇ ਵਿਚ ਵਾਲ-ਵਾਲ ਬਚ ਗਏ। ਸੋਨੀ ਨੇ ਦੱਸਿਆ ਕਿ ਉਹ ਮਾਤਾ ਚਿੰਤਪੂਰਨੀ ਜੀ ਦੇ ਮੰਦਰ ’ਚ ਦਰਸ਼ਨ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਸਰਕਾਰੀ ਬੁਲੇਟ ਪਰੂਫ਼ ਗੱਡੀ ਨੂੰ ਚਲਾਉਣ ਤੋਂ ਅਸਮਰਥਤਾ ਪ੍ਰਗਟਾਉਂਦੇ ਹੋਏ ਡਰਾਈਵਰ ਗੁਰਮੀਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਮਨਾ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਉਸ ਨੇ ਕਿਹਾ ਸੀ ਕਿ ਬੁਲੇਟ ਪਰੂਫ਼ ਗੱਡੀ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਸ ਨੇ ਪਹਾੜੀ ਰਸਤਿਆਂ ’ਤੇ ਇਸ ਤਰ੍ਹਾਂ ਦੀ ਭਾਰੀ ਗੱਡੀ ਕਦੇ ਨਹੀਂ ਚਲਾਈ ਹੈ। ਅਧਿਕਾਰੀਆਂ ਨੇ ਉਸ ਦੀ ਨਹੀਂ ਮੰਨੀ ਅਤੇ ਉਨ੍ਹਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਜਾਨ ਨਾਲ ਖਿਲਵਾੜ ਕਰਦੇ ਹੋਏ ਗੁਰਮੀਤ ਸਿੰਘ ਨੂੰ ਹੀ ਭੇਜਿਆ ਗਿਆ। ਸੋਨੀ ਨੇ ਕਿਹਾ ਕਿ 9 ਮਈ ਨੂੰ ਠੀਕ ਇਸੇ ਤਰ੍ਹਾਂ ਸਾਹਮਣੇ ਉਨ੍ਹਾਂ ਦੀ ਗੱਡੀ ਸਾਹਮਣੇ ਤੂੜੀ ਵਾਲੀ ਟਰਾਲੀ ਆ ਜਾਣ ਨਾਲ ਸਰਕਾਰੀ ਬੁਲੇਟ ਪਰੂਫ਼ ਗੱਡੀ ਬੇਕਾਬੂ ਹੋ ਕੇ ਪਲਟ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਉਦੋਂ ਡਰਾਈਵਰ ਦੇ ਝੂਠੇ ਬਿਆਨਾਂ ’ਤੇ ਉਨ੍ਹਾਂ ਖ਼ਿਲਾਫ਼ ਹੀ 9 ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਬਦਨਾਮ ਕਰਨ ਲਈ ਅਨੇਕਾਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਵਾਰ ਗੱਡੀ ਨੂੰ ਸਰਕਾਰੀ ਡਰਾਈਵਰ ਹੀ ਚਲਾ ਰਿਹਾ ਸੀ ਅਤੇ ਗੱਡੀ ਬੇਕਾਬੂ ਹੋ ਕੇ ਖੱਡ ’ਚ ਡਿੱਗ ਗਈ। ਸੋਨੀ ਨੇ ਕਿਹਾ ਕਿ ਭੋਲੇਨਾਥ ਤਾਂ ਉਨ੍ਹਾਂ ਨੂੰ ਵਾਰ-ਵਾਰ ਜੀਵਨ ਦਾਨ ਦੇ ਰਹੇ ਹਨ, ਜਦੋਂਕਿ ਗੁਰਦਾਸਪੁਰ ਪੁਲਸ ਦੇ ਕੁਝ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਉਨ੍ਹਾਂ ਦੀ ਜਾਨ ਨੂੰ ਵਾਰ-ਵਾਰ ਖ਼ਤਰੇ ਵਿਚ ਪਾ ਰਹੀ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਅਧਿਕਾਰੀ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਉਨ੍ਹਾਂ ਨੇ ਕਿਹਾ ਕਿ ਕਈ ਡਰਾਈਵਰਾਂ ਖ਼ਿਲਾਫ਼ ਸਬੂਤ ਦੇ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੋਈ ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਡਰਾਈਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਮੁੜ ਉਨ੍ਹਾਂ ਨਾਲ ਡਿਊਟੀ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਹੋਰ ਵੀ ਅਨੇਕਾਂ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਜਦੋਂ ਪਿਛਲੀ ਵਾਰ ਗੱਡੀ ਹਾਦਸਾਗ੍ਰਸਤ ਹੋਈ ਸੀ ਤਾਂ ਉਨ੍ਹਾਂ ਉਪਰ ਹੀ ਐੱਫ. ਆਈ. ਆਰ. ਦਰਜ ਕਰ ਦਿੱਤੀ ਸੀ ਪਰ ਹੁਣ ਜਦੋਂ ਸਰਕਾਰੀ ਡਰਾਈਵਰ ਕੋਲੋਂ ਹੀ ਹਾਦਸਾ ਹੋਇਆ ਹੈ ਤਾਂ ਐੱਫ. ਆਈ. ਆਰ. ਕਿਸ ਉਪਰ ਦਰਜ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ