ਨਾਭਾ: ਚਾਈਨੀਜ਼ ਤੜਕਾ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Saturday, Sep 05, 2020 - 12:27 PM (IST)

ਨਾਭਾ: ਚਾਈਨੀਜ਼ ਤੜਕਾ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਨਾਭਾ (ਰਾਹੁਲ)— ਨਾਭਾ ਦੇ ਪਟਿਆਲਾ ਗੇਟ ਵਿਖੇ ਮਸ਼ਹੂਰ ਚਾਈਨੀਜ਼ ਤੜਕਾ ਰੈਸਟੋਰੈਂਟ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਥੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਦੋਂ ਰੈਸਟੋਰੈਂਟ ਦੇ ਅੰਦਰ ਅੱਗ ਲੱਗੀ ਤਾਂ ਰੈਸਟੋਰੈਂਟ ਬੰਦ ਸੀ। ਅੱਗ ਲੱਗਣ ਕਾਰਨ ਕਰੀਬ 30 ਲੱਖ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ

ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਨਾ ਪਹੁੰਚਦੀਆਂ ਤਾਂ ਆਲੇ-ਦੁਆਲੇ ਦੀਆਂ ਦੁਕਾਨਾਂ ਵੀ ਇਸ ਅੱਗ ਦੀ ਚਪੇਟ 'ਚ ਆ ਜਾਂਦੀਆਂ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਨੂੰ ਕਨਵਰਟ ਕੀਤਾ ।

PunjabKesari

ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)

ਇਸ ਮੌਕੇ 'ਤੇ ਚਾਈਨੀਸ ਤੜਕਾ ਰੈਸਟੋਰੈਂਟ ਦੇ ਮਾਲਕ ਵਿਨੇ ਛਤਵਾਲ ਦੱਸਿਆ ਕਿ ਜਿੱਥੇ ਪਹਿਲਾਂ ਹੀ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਕੰਮਕਾਜ ਠੱਪ ਪਏ ਸੀ ਅਤੇ ਜੇਕਰ ਕੰਮਕਾਜ ਚੱਲੇ ਸੀ ਤਾਂ ਇਹ ਵੱਡਾ ਨੁਕਸਾਨ ਅੱਗ ਲੱਗਣ ਨਾਲ ਹੋਇਆ ਹੈ ਅਤੇ ਮੇਰਾ 30 ਲੱਖ ਦਾ ਨੁਕਸਾਨ ਹੋਇਆ ਹੈ ਜੋਕਿ ਇਸ ਦੇ ਨਾਲ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ।
ਇਸ ਮੌਕੇ 'ਤੇ ਪ੍ਰਤੱਖ ਦਰਸ਼ੀ ਸੀਨੀਅਰ ਕੌਂਸਲਰ ਦਲੀਪ ਕੁਮਾਰ ਬਿੱਟੂ ਨੇ ਕਿਹਾ ਕਿ ਜਦੋਂ ਅੱਗ ਲੱਗੀ ਮੈਂ ਨਾਲ ਦੀ ਨਾਲ ਰੈਸਟੋਰੈਂਟ ਦੇ ਮਾਲਕਾਂ ਨੂੰ ਫੋਨ ਕੀਤਾ ਅਤੇ ਮੌਕੇ 'ਤੇ ਪਹੁੰਚ ਕੇ ਅਸੀਂ ਅੱਗ ਬੁਝਾਊ ਦਸਤੇ ਨੂੰ ਫੋਨ ਕੀਤਾ। ਅੱਗ ਬੂਝਾਊ ਦਸਤੇ ਰਾਹੀ ਅੱਗ 'ਤੇ ਕਾਬੂ ਪਾਇਆ ਗਿਆ ਪਰ ਇਹ ਬਹੁਤ ਵੱਡਾ ਨੁਕਸਾਨ ਹੋਇਆ।

PunjabKesari

ਇਹ ਵੀ ਪੜ੍ਹੋ: ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ

ਇਸ ਮੌਕੇ 'ਤੇ ਪੁਲਸ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)


author

shivani attri

Content Editor

Related News