ਰਾਤ 2 ਵਜੇ ਬੱਸਾਂ ''ਚ ਹੁੰਦਾ ਇਹ ਕੰਮ, ਨਕਲੀ ਗਾਹਕ ਬਣ ਦੇਖੋ ਕਿਵੇਂ ਕੀਤਾ ਪਰਦਾਫਾਸ਼
Thursday, Jan 19, 2023 - 11:22 PM (IST)
ਬਠਿੰਡਾ (ਸੁਖਵਿੰਦਰ) : ਪਾਬੰਦੀਸ਼ੁਦਾ ਚਾਈਨਾ ਡੋਰ ਦੇ ਵਪਾਰੀਆਂ ਵੱਲੋਂ ਹੁਣ ਇਸ ਮਾਰੂ ਡੋਰ ਨੂੰ ਬੱਸਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ। ਬੱਸ ਡਰਾਈਵਰ ਨੂੰ ਕੁਝ ਕਿਰਾਇਆ ਦੇ ਕੇ ਉਕਤ ਡੋਰ ਬੱਸਾਂ 'ਚ ਰੱਖੀ ਜਾਂਦੀ ਹੈ ਅਤੇ ਖਰੀਦਦਾਰ ਆਸਾਨੀ ਨਾਲ ਬੱਸਾਂ 'ਚੋਂ ਹੀ ਪ੍ਰਾਪਤ ਕਰ ਲੈਂਦੇ ਹਨ। ਇਸ ਗੱਲ ਦਾ ਖੁਲਾਸਾ ਬਠਿੰਡਾ ਦੇ ਵਸਨੀਕ ਸਤਿੰਦਰ ਕੁਮਾਰ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਦੌਰਾਨ ਹੋਇਆ, ਜਿਸ ਵਿੱਚ ਉਸ ਨੇ ਪੁਲਸ ਅਤੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਬੀਤੀ ਰਾਤ 2 ਵਜੇ ਚਾਈਨਾ ਡੋਰ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।
ਇਹ ਵੀ ਪੜ੍ਹੋ : CM ਦੇ ਐਲਾਨ ਦੇ ਬਾਵਜੂਦ ਸ਼ਰਾਬ ਫੈਕਟਰੀ ਮੂਹਰੇ ਧਰਨਾ ਰਹੇਗਾ ਜਾਰੀ, ਸਾਂਝੇ ਮੋਰਚੇ ਨੇ ਰੱਖੀ ਇਹ ਮੰਗ
ਸਤਿੰਦਰ ਕੁਮਾਰ ਨੇ ਫਰਜ਼ੀ ਦੁਕਾਨਦਾਰ ਬਣ ਕੇ ਰਾਜਸਥਾਨ ਦੇ ਝੁੰਝੁਨੂ 'ਚ ਇਕ ਆਨਲਾਈਨ ਕੰਪਨੀ ਨਾਲ ਸੰਪਰਕ ਕੀਤਾ ਅਤੇ 60 ਗੱਟੂ ਚਾਈਨਾ ਡੋਰ ਆਰਡਰ ਕੀਤੀ। ਕੰਪਨੀ ਦੇ ਡਾਇਰੈਕਟਰ ਕਪਿਲ ਕੁਮਾਰ ਨੇ ਉਸ ਨੂੰ ਬੱਸ ਵਿੱਚ ਚਾਈਨਾ ਡੋਰ ਭੇਜਣ ਦੀ ਗੱਲ ਆਖੀ ਤੇ ਬੱਸ ਡਰਾਈਵਰ ਨੂੰ ਹੀ ਪੈਸੇ ਦੇਣ ਦੀ ਗੱਲ ਕਹੀ। ਸਤਿੰਦਰ ਕੁਮਾਰ ਨੇ ਇਸ ਬਾਰੇ ਪਹਿਲਾਂ ਹੀ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸਰਹੱਦ ਪਾਰ: ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਵਾਲੇ ਨੌਜਵਾਨ ਦਾ ਅੱਤਵਾਦੀਆਂ ਨੇ ਕੀਤਾ ਸਿਰ ਕਲਮ
ਸੂਚਨਾ ਦੇ ਆਧਾਰ ’ਤੇ ਪੁਲਸ ਅਤੇ ਉਕਤ ਸਮਾਜ ਸੇਵੀ ਨੇ ਰਾਤ 2 ਵਜੇ ਦੇ ਕਰੀਬ ਨਾਕੇਬੰਦੀ ਕਰਕੇ ਉਕਤ ਬੱਸ ਨੂੰ ਰੋਕ ਲਿਆ। ਬੱਸ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 60 ਗੱਟੂ ਚਾਈਨਾ ਡੋਰ ਵਾਲਾ ਇਕ ਡੱਬਾ ਬਰਾਮਦ ਹੋਇਆ। ਪੁਲਸ ਨੇ ਇਸ ਸਬੰਧੀ ਕਪਿਲ ਅਤੇ ਹੋਰਾਂ ਖਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਤੇ ਫਿਰੌਤੀਬਾਜ਼ਾਂ ਦਾ ਹੱਬ ਬਣਿਆ ਜ਼ੀਰਕਪੁਰ, ਬਿਲਡਰ ਤੋਂ 1 ਕਰੋੜ ਦੀ ਫਿਰੌਤੀ ਮੰਗਣ ’ਤੇ ਸੁਰੱਖਿਆ ਪ੍ਰਦਾਨ
ਚਾਈਨਾ ਡੋਰ ਦੇ 50 ਗੱਟੂਆਂ ਸਮੇਤ ਇਕ ਹੋਰ ਕਾਬੂ
ਕੈਨਾਲ ਕਾਲੋਨੀ ਪੁਲਸ ਵੱਲੋਂ ਠੰਡੀ ਸੜਕ ਤੋਂ ਚਾਈਨਾ ਡੋਰ ਦੇ 50 ਗੱਟੂ ਬਰਾਮਦ ਕਰਕੇ ਇਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਸ ਵੱਲੋਂ ਠੰਡੀ ਸੜਕ ’ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਲਈ ਲਿਜਾ ਰਿਹਾ ਹੈ। ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਮੋਹਿਤ ਵਾਸੀ ਪ੍ਰਤਾਪ ਨਗਰ ਨੂੰ ਰੋਕਿਆ। ਤਲਾਸ਼ੀ ਦੌਰਾਨ ਪੁਲਸ ਨੇ ਮੁਲਜ਼ਮ ਕੋਲੋਂ 50 ਗੱਟੂ ਚਾਈਨਾ ਡੋਰ ਦੇ ਬਰਾਮਦ ਕਰਕੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।