ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਸਿੱਖਰਾਂ ''ਤੇ

Saturday, Jan 06, 2018 - 05:52 PM (IST)


ਚੌਕ ਮਹਿਤਾ (ਕੈਪਟਨ) - ਭਾਵੇਂ ਪ੍ਰਸ਼ਾਸ਼ਨ ਵੱਲੋਂ ਖੂਨੀ (ਚਾਈਨਾ) ਡੋਰ ਦੀ ਵਿਕਰੀ ਰੋਕਣ ਲਈ ਲੱਖਾਂ ਦਾਅਵੇ ਕੀਤੇ ਪਰ ਇਸ ਦੇ ਬਾਵਜੂਦ ਸਥਾਨਕ ਕਸਬਾ ਚੌਕ ਮਹਿਤਾ ਅਤੇ ਨਾਲ ਲੱਗਦੇ ਸਮੁੱਚੇ ਇਲਾਕੇ 'ਚ ਖੂਨੀ ਡੋਰ ਦੀ ਵਿਕਰੀ ਸਿੱਖਰਾਂ ਛੂਹ ਚੁੱਕੀ ਹੈ।ਡੋਰ ਵਿਕਰੇਤਾ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਪ੍ਰਵਾਹ ਨਾ ਮੰਨਦੇ ਹੋਏ ਇਸ ਵਪਾਰ ਜਰੀਏ ਚੋਖਾ ਮੁਨਾਫਾ ਕਮਾ ਰਹੇ ਹਨ।ਪਤੰਗਾਂ ਦੀਆਂ ਦੁਕਾਨਾਂ ਦੇ ਨਾਲ-ਨਾਲ ਦੂਜੇ ਦੁਕਾਨਦਾਰ ਵੱਲੋਂ ਮੋਟੀ ਕਮਾਈ ਖਾਤਰ ਗਲੀ-ਗਲੀ, ਮੁਹੱਲੇ-ਮੁਹੱਲੇ 'ਚ ਆਪਣੇ ਗਾਹਕਾਂ ਨੂੰ ਸ਼ਰੇਆਮ ਖੂਨੀ ਡੋਰ ਸਪਲਾਈ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਡੀ. ਸੀ. (ਅੰਮ੍ਰਿਤਸਰ) ਵੱਲੋਂ ਖੂਨੀ (ਚਾਈਨਾ) ਡੋਰ ਦੀ ਵਿਕਰੀ ਪੂਰਨ ਤੌਰ 'ਤੇ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤਾ ਗਿਆ ਸੀ।ਜਿਸ ਦਾ ਦਿਹਾਤੀ ਖੇਤਰ ਵਿਚ ਜਰਾ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।ਲੋਕਲ ਪੁਲਸ ਪ੍ਰਸ਼ਾਸ਼ਨ ਵੱਲੋਂ ਪਾਬੰਦੀ ਸ਼ੁਦਾ ਡੋਰ ਦੀ ਵਿਕਰੀ 'ਤੇ ਕਾਬੂ ਪਾਉਣ ਲਈ ਕੋਈ ਸਖਤੀ ਨਹੀਂ ਕੀਤੀ ਗਈ।ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮਹਿਤਾ ਡਾ. ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਖੂਨੀ (ਚਾਈਨਾ) ਡੋਰ ਦੀ ਲਪੇਟ ਵਿਚ ਆਉਣ ਨਾਲ ਅਣਗਿਣਤ ਲੋਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਇਸ ਸਬੰਧੀ ਥਾਣਾ ਮਹਿਤਾ ਦੇ ਐੱਚ. ਐੱਚ. ਓ. ਇੰਸਪੈਕਟਰ ਅਮੋਲਕ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਬਹੁਤ ਜਲਦ ਇਲਾਕੇ ਦੇ ਦੁਕਾਨਦਾਰਾਂ ਨੂੰ ਖੁਨੀ (ਚਾਈਨਾ) ਡੋਰ ਦੀ ਵਿਕਰੀ ਬੰਦ ਕਰਨ ਲਈ ਤਾੜਨਾਂ ਕੀਤੀ ਜਾਵੇਗੀ, ਕਾਬੂ ਆਉਣ 'ਤੇ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News