ਲੁਧਿਆਣਾ ਦੇ ਨਿਜੀ ਦੌਰੇ ''ਤੇ ਚੀਨ ਦੇ ਰਾਜਦੂਤ, ਜਾਣੋ ਕੀ ਬੋਲੇ

08/10/2018 4:25:49 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੌਰੇ 'ਤੇ ਪੁੱਜੇ ਚੀਨ ਦੇ ਰਾਜਦੂਤ ਲਿਊ ਝਾਓਹੁਈ ਨੇ ਕਿਹਾ ਹੈ ਕਿ ਚੀਨ ਵਲੋਂ ਭਾਰਤ ਤੇ ਖਾਸ ਕਰਕੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਕਈ ਕਦਮ ਚੁੱਕੇ ਜਾ ਰਹੇ ਹਨ। ਲਿਊ ਝਾਓਹੁਈ ਇੱਥੇ ਡਾ. ਕੋਟਨਿਸ ਹਸਪਤਾਲ ਵਿਖੇ ਨਿਜੀ ਦੌਰੇ 'ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਡਾ. ਕੋਟਨਿਸ ਦਾ ਦੂਜੇ ਵਿਸ਼ਵ ਯੁੱਧ 'ਚ ਚੀਨ ਲਈ ਵਿਸ਼ੇਸ਼ ਯੋਗਦਾਨ ਹੈ, ਜਿਸ ਨੂੰ ਚੀਨ ਕਦੇ ਨਹੀਂ ਭੁਲਾ ਸਕਦਾ। 
ਪੰਜਾਬ ਤੇ ਖਾਸ ਕਰਕੇ ਲੁਧਿਆਣਾ 'ਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ 3 ਚੀਨੀ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ। ਭਾਰਤ ਦੇ ਨਾਲ ਸਬੰਧਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਦਿਸ਼ਾ 'ਚ ਸਕਾਰਾਤਮਕ ਕਦਮ ਚੁੱਕੇ ਜਾ ਰਹੇ ਹਨ ਤੇ ਬੀਤੇ ਸਾਲ ਭਾਰਤ-ਚੀਨ ਦੇ ਕਾਰੋਬਾਰ ਨੇ ਵੀਂ ਨਵੀਂ ਮਿਸਾਲ ਕਾਇਮ ਕੀਤੀ ਹੈ। ਦੂਜੇ ਪਾਸੇ ਡਾ. ਕੋਟਨਿਸ ਹਸਪਤਾਲ ਦੇ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਡਾ. ਕੋਟਨਿਸ ਨੇ ਚੀਨ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਅਤੇ ਚੀਨੀ ਰਾਜਦੂਤ ਵਲੋਂ ਆਪਣੇ ਪਰਿਵਾਰ ਸਮੇਤ ਇੱਥੇ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।


Related News