ਮਾਂ ਨੇ ਆਪਣੇ ਡੇਢ ਸਾਲਾ ਬੱਚੇ ਨੂੰ 35 ਹਜ਼ਾਰ ''ਚ ਵੇਚਿਆ

Sunday, Nov 05, 2017 - 07:57 AM (IST)

ਮਾਂ ਨੇ ਆਪਣੇ ਡੇਢ ਸਾਲਾ ਬੱਚੇ ਨੂੰ 35 ਹਜ਼ਾਰ ''ਚ ਵੇਚਿਆ

ਪੰਚਕੂਲਾ  (ਚੰਦਨ) — ਪੰਚਕੂਲਾ ਵਿਚ ਇਕ ਮਾਂ ਨੇ ਆਪਣੇ ਡੇਢ ਸਾਲਾ ਬੱਚੇ ਦਾ 35 ਹਜ਼ਾਰ ਵਿਚ ਸੌਦਾ ਕਰਕੇ ਉਸ ਨੂੰ ਵੇਚ ਦਿੱਤਾ। ਬੱਚੇ ਦੇ ਪਿਤਾ ਨੂੰ ਇਸ ਗੱਲ ਦੀ ਖਬਰ ਤਕ ਨਹੀਂ ਸੀ। ਮਾਮਲਾ ਪੰਚਕੂਲਾ ਦੇ ਖੜਗ ਮੰਗੋਲੀ ਦਾ ਹੈ। ਬੱਚਾ ਵੇਚਣ ਤੋਂ ਪਹਿਲਾਂ ਇਕ ਹਲਫਨਾਮਾ ਵੀ ਬਣਵਾਇਆ ਗਿਆ ਸੀ, ਜਿਸ ਵਿਚ ਸ਼ਰਤ ਸੀ ਕਿ ਜੇਕਰ ਬੱਚਾ ਵਾਪਸ ਮੰਗਿਆ ਤਾਂ ਦੋ ਲੱਖ ਰੁਪਏ ਦੇਣੇ ਪੈਣਗੇ। ਪੁਲਸ ਨੇ ਬੱਚੇ ਨੂੰ ਸੈਕਟਰ-7 ਦੀ ਚੌਕੀ ਵਿਚ ਰੱਖਿਆ ਹੈ। ਪੁਲਸ ਨੇ ਮਾਸੂਮ ਬੱਚੇ ਦੇ ਮਾਤਾ-ਪਿਤਾ ਨੂੰ ਪੁਲਸ ਚੌਕੀ ਵਿਚ ਸੱਦਿਆ ਅਤੇ ਦੋਵਾਂ ਤੋਂ ਪੁੱਛਗਿੱਛ ਕੀਤੀ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਤੀ-ਪਤਨੀ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦੇ ਬਾਅਦ ਪਤਨੀ ਨੇ ਪਤੀ ਨੂੰ ਸਬਕ ਸਿਖਾਉਣ ਲਈ ਇਹ ਪੂਰੀ ਕਹਾਣੀ ਰਚ ਦਿੱਤੀ। ਉਥੇ ਹੀ ਬੱਚੇ ਦੇ ਤਾਏ ਨੇ ਦੱਸਿਆ ਕਿ ਬੱਚੇ ਦੀ ਮਾਂ ਨੇ ਖੁਦ 35 ਹਜ਼ਾਰ ਰੁਪਏ ਲੈਣ ਦੀ ਗੱਲ ਕਬੂਲੀ ਸੀ।
ਮਾਮਲੇ ਦੀ ਸੂਚਨਾ ਮਿਲਣ 'ਤੇ ਜ਼ਿਲਾ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਕਟਰ-5 ਥਾਣੇ ਦੇ ਐੱਸ. ਐੱਚ. ਓ. ਕਰਮਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ। ਉਥੇ ਹੀ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।


Related News