ਘਰ ਦੇ ਬਾਹਰ ਖੇਡ ਰਿਹਾ ਬੱਚਾ ਲਾਪਤਾ, ਅਗਵਾ ਦਾ ਮਾਮਲਾ ਦਰਜ
Tuesday, Jan 10, 2023 - 11:36 AM (IST)
![ਘਰ ਦੇ ਬਾਹਰ ਖੇਡ ਰਿਹਾ ਬੱਚਾ ਲਾਪਤਾ, ਅਗਵਾ ਦਾ ਮਾਮਲਾ ਦਰਜ](https://static.jagbani.com/multimedia/2023_1image_11_35_343240069missing.jpg)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-25 ਸਥਿਤ ਆਪਣੇ ਘਰ ਦੇ ਬਾਹਰ ਖੇਡ ਰਿਹਾ 13 ਸਾਲਾ ਅਭੈ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਜਦੋਂ ਦੇਰ ਰਾਤ ਤੱਕ ਬੱਚਾ ਘਰ ਨਹੀਂ ਆਇਆ ਤਾਂ ਰਿਸ਼ਤੇਦਾਰਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਤੋਂ ਬਾਅਦ ਸੈਕਟਰ-11 ਥਾਣਾ ਪੁਲਸ ਨੇ ਪਿਤਾ ਪ੍ਰੀਤਮ ਦੀ ਸ਼ਿਕਾਇਤ ’ਤੇ ਅਭੈ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਅਭੈ ਦੀ ਭਾਲ ਲਈ ਇਕ ਜਨਤਕ ਸਥਾਨ ’ਤੇ ਫੋਟੋ ਲਾ ਦਿੱਤੀ ਹੈ।
ਇਸ ਤੋਂ ਇਲਾਵਾ ਬੱਚੇ ਦੀ ਫੋਟੋ ਵਟਸਐਪ ’ਤੇ ਟ੍ਰਾਈਸਿਟੀ ਪੁਲਸ ਨੂੰ ਭੇਜ ਦਿੱਤੀ ਗਈ ਹੈ। ਸ਼ਿਕਾਇਤਕਰਤਾ ਪ੍ਰੀਤਮ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-25 ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। 6 ਜਨਵਰੀ ਨੂੰ ਉਸ ਦਾ 13 ਸਾਲਾ ਬੇਟਾ ਅਭੈ ਘਰ ਦੇ ਬਾਹਰ ਖੇਡ ਰਿਹਾ ਸੀ ਪਰ ਰਾਤ ਨੂੰ ਵਾਪਸ ਨਹੀਂ ਆਇਆ। ਉਸ ਨੇ ਖ਼ੁਦ ਬੇਟੇ ਦੀ ਭਾਲ ਕੀਤੀ ਪਰ ਨਹੀਂ ਮਿਲਿਆ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-11 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।