ਲੁਧਿਆਣਾ 'ਚ ਸਕੂਲ ਗਿਆ ਬੱਚਾ ਸ਼ੱਕੀ ਹਾਲਾਤ 'ਚ ਲਾਪਤਾ, ਪਰਿਵਾਰ ਨੇ ਕੀਤਾ ਹੰਗਾਮਾ

Wednesday, Jan 24, 2024 - 01:07 PM (IST)

ਲੁਧਿਆਣਾ 'ਚ ਸਕੂਲ ਗਿਆ ਬੱਚਾ ਸ਼ੱਕੀ ਹਾਲਾਤ 'ਚ ਲਾਪਤਾ, ਪਰਿਵਾਰ ਨੇ ਕੀਤਾ ਹੰਗਾਮਾ

ਲੁਧਿਆਣਾ (ਰਾਜ) : ਇੱਥੇ ਸੁਭਾਸ਼ ਨਗਰ ਸਥਿਤ ਇਕ ਨਾਮੀ ਸਕੂਲ 'ਚ ਤੀਜੀ ਜਮਾਤ ਦਾ ਬੱਚਾ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਹਾਲਾਂਕਿ ਬਾਅਦ 'ਚ ਬੱਚਾ ਮਿਲ ਗਿਆ। ਜਾਣਕਾਰੀ ਮੁਤਾਬਕ ਬੱਚੇ ਦਾ ਨਾਂ ਆਕਾਸ਼ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁੱਖਦਾਈ ਖ਼ਬਰ : ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ

ਉਸ ਨੂੰ ਵੈਨ ਚਾਲਕ ਸਵੇਰੇ ਸਕੂਲ ਛੱਡ ਕੇ ਗਿਆ ਸੀ। ਬੱਚੇ ਦਾ ਬੈਗ ਸਕੂਲ 'ਚ ਹੀ ਪਿਆ ਹੋਇਆ ਸੀ ਪਰ ਉਹ ਖ਼ੁਦ ਲਾਪਤਾ ਹੋ ਗਿਆ। ਇਸ ਤੋਂ ਬਾਅਦ ਅਧਿਆਪਕਾਂ ਵਲੋਂ ਬੱਚੇ ਦੇ ਪਰਿਵਾਰ ਨੂੰ ਫੋਨ ਕੀਤਾ ਗਿਆ ਤਾਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਨਵੀਂ Update, ਠੰਡ ਕਾਰਨ ਸੂਬੇ 'ਚ ਵਿਗੜਨ ਲੱਗੇ ਹਾਲਾਤ

ਫਿਲਹਾਲ ਮੌਕੇ 'ਤੇ ਥਾਣਾ ਟਿੱਬਾ ਦੀ ਪੁਲਸ ਪੁੱਜ ਗਈ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਬੱਚੇ ਦੇ ਪਰਿਵਾਰ ਵਲੋਂ ਸਕੂਲ 'ਚ ਹੰਗਾਮਾ ਕੀਤਾ ਗਿਆ ਪਰ ਬਾਅਦ 'ਚ ਬੱਚਾ ਮਿਲ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News