ਘਰ ਦੇ ਬਾਹਰ ਖੇਡ ਰਿਹਾ ਮਾਸੂਮ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ

10/14/2020 10:33:24 AM

ਲੁਧਿਆਣਾ (ਰਾਮ) : ਘਰ ਦੇ ਬਾਹਰ ਖੇਡ ਰਹੇ ਇਕ 4 ਸਾਲਾ ਮਾਸੂਮ ਬੱਚੇ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦੇ ਕਾਰਨ ਥਾਣਾ ਜਮਾਲਪੁਰ ਦੀ ਪੁਲਸ ਨੇ ਅਣਪਛਾਤੇ ਅਗਵਾਕਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂੰ ਕੁਮਾਰ ਵਾਸ ਪ੍ਰਭੂ ਨਗਰ, ਲੁਧਿਆਣਾ ਨੇ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਮਨੀਸ਼ ਬੀਤੀ 11 ਅਕਤੂਬਰ ਨੂੰ ਘਰ ਦੇ ਬਾਹਰ ਬੱਚਿਆ ਨਾਲ ਖੇਡ ਰਿਹਾ ਸੀ, ਜੋ ਅਚਾਨਕ ਕਿਧਰੇ ਗਾਇਬ ਹੋ ਗਿਆ, ਜਿਸ ਦੀ ਕਾਫੀ ਭਾਲ ਕੀਤੀ ਗਈ।

ਬੱਚੇ ਦੇ ਪਿਤਾ ਨੇ ਪੁਲਸ ਅੱਗੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੇ ਕਬਜ਼ੇ ’ਚ ਰੱਖਿਆ ਹੋਇਆ ਹੈ। ਫਿਲਹਾਲ ਥਾਣਾ ਜਮਾਲਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
 


Babita

Content Editor

Related News