ਪਰਿਵਾਰ ਦੇ ਟੁੱਟਿਆ ਦੁੱਖਾਂ ਦਾ ਪਹਾੜ, ਵਿਹੜੇ 'ਚ ਖੇਡ ਰਹੇ 5 ਸਾਲਾ ਬੱਚੇ ਦੀ ਇੰਝ ਹੋਈ ਮੌਤ

Wednesday, Oct 28, 2020 - 10:07 PM (IST)

ਪਰਿਵਾਰ ਦੇ ਟੁੱਟਿਆ ਦੁੱਖਾਂ ਦਾ ਪਹਾੜ, ਵਿਹੜੇ 'ਚ ਖੇਡ ਰਹੇ 5 ਸਾਲਾ ਬੱਚੇ ਦੀ ਇੰਝ ਹੋਈ ਮੌਤ

ਗੜ੍ਹਦੀਵਾਲਾ (ਭੱਟੀ) : ਬੀਤੀ ਸ਼ਾਮ 6 ਵਜੇ ਦੇ ਕਰੀਬ ਗੜ੍ਹਦੀਵਾਲਾ ਇਲਾਕੇ ਦੇ ਪਿੰਡ ਰਾਜੂ ਦਵਾਖਰੀ 'ਚ ਇਕ ਬੱਚੇ ਦੇ ਸਿਰ 'ਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਬੱਚੇ ਦੇ ਦਾਦਾ ਕਸ਼ਮੀਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਸਦੇ ਬੇਟੇ ਵੱਲੋਂ ਘਰ ਵਿਚ ਟਾਇਲਾਂ ਲਗਵਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਚੱਲਦੇ ਕੁਝ ਗਰਿੱਲਾਂ ਲਾਹ ਕੇ ਰੱਖੀਆਂ ਹੋਈਆਂ ਸਨ ।

ਇਹ ਵੀ ਪੜ੍ਹੋ :  ਅਮਰੀਕਾ ਤੋਂ ਆਏ ਪੁੱਤ ਨੇ ਪਿਤਾ ਦੇ ਚੌਥੇ 'ਤੇ ਖੇਡੀ ਖ਼ੂਨੀ ਖੇਡ, ਚੜ੍ਹਦੀ ਸਵੇਰ ਵੱਢੇ ਮਾਂ-ਪੁੱਤ (ਤਸਵੀਰਾਂ)

ਉਸਨੇ ਦੱਸਿਆ ਕਿ ਉਸਦਾ ਸਾਢੇ ਪੰਜ ਸਾਲ ਦਾ ਪੋਤਾ ਵੰਸ਼ਦੀਪ ਸਿੰਘ ਖੇਡਦਾ ਹੋਇਆ ਗਰਿੱਲਾਂ ਵੱਲ ਚਲਾ ਗਿਆ ਤਾਂ ਅਚਾਨਕ ਉਸ ਕੋਲ ਗਰਿੱਲ ਖਿੱਚ ਹੋ ਗਈ ਅਤੇ ਗਰਿੱਲ ਉਸਦੇ ਸਿਰ 'ਤੇ ਡਿੱਗ ਪਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪਰਿਵਾਰ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ ਜਿੱਥੇ ਬੱਚੇ ਦੇ ਮੌਤ ਹੋ ਗਈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਐਲਾਨ, ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਲਈ ਇਸ ਦਿਨ ਹੋਵੇਗਾ ਇਮਤਿਹਾਨ


author

Gurminder Singh

Content Editor

Related News