ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ACP ਦੀ ਗੱਡੀ ਨੇ ਦਰੜਿਆ ਮਾਸੂਮ ਬੱਚਾ

Saturday, Apr 15, 2023 - 11:42 AM (IST)

ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ACP ਦੀ ਗੱਡੀ ਨੇ ਦਰੜਿਆ ਮਾਸੂਮ ਬੱਚਾ

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ਪੱਖੋਵਾਲ ਰੋਡ 'ਤੇ ਵਿਕਾਸ ਨਗਰ 'ਚ ਇਕ ਪੁਲਸ ਅਫ਼ਸਰ ਦੇ ਡਰਾਈਵਰ ਨੇ 2 ਸਾਲਾਂ ਦੇ ਬੱਚੇ 'ਤੇ ਫਾਰਚੂਨਰ ਚੜ੍ਹਾ ਦਿੱਤੀ। ਘਟਨਾ ਤੋਂ ਬਾਅਦ ਉਹ ਬੱਚੇ ਨੂੰ ਗੰਭੀਰ ਹਾਲਤ 'ਚ ਆਪਣੀ ਕਾਰ 'ਚ ਲੈ ਗਿਆ ਅਤੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਹੰਗਾਮਾ ਕਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਅਨੁਰਾਜ ਦੇ ਤੌਰ 'ਤੇ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਕੱਢਣ ਲੱਗੀ ਵੱਟ, ਅਪ੍ਰੈਲ ਮਹੀਨੇ ਹੀ ਪਾਰਾ ਪੁੱਜਾ 40 ਤੋਂ ਪਾਰ

ਪ੍ਰਾਪਤ ਜਾਣਕਾਰੀ ਮੁਤਾਬਕ ਗੱਡੀ ਇਕ ਏ. ਸੀ. ਪੀ. ਰੈਂਕ ਦੇ ਅਧਿਕਾਰੀ ਦੀ ਹੈ। ਅਧਿਕਾਰੀ ਦਾ ਡਰਾਈਵਰ ਕਾਰ ਬੈਕ ਕਰ ਰਿਹਾ ਸੀ। ਕਾਰ ਦੇ ਪਿੱਛੇ ਇਕ ਬੱਚਾ ਸੀ, ਜਿਸ ਬਾਰੇ ਉਸ ਨੂੰ ਪਤਾ ਨਹੀਂ ਲੱਗਾ ਅਤੇ ਉਸ ਨੇ ਬੱਚੇ 'ਤੇ ਗੱਡੀ ਚੜ੍ਹਾ ਦਿੱਤੀ।

ਇਹ ਵੀ ਪੜ੍ਹੋ : ਖਰੜ ਦੀ ਮਿੱਲ 'ਚ ਮਚੇ ਅੱਗ ਦੇ ਭਾਂਬੜ, ਫਾਇਰ ਬ੍ਰਿਗੇਡ ਨੂੰ ਪਈਆਂ ਭਾਜੜਾਂ

ਇਸ ਤੋਂ ਬਾਅਦ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤਾਂ ਉਹ ਬੱਚੇ ਨੂੰ ਇਕ ਨਿੱਜੀ ਹਸਪਤਾਲ ਇਲਾਜ ਲਈ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਇਸ ਮਾਮਲੇ 'ਚ ਪੁਲਸ ਨੇ ਧਾਰਾ-174 ਦੀ ਕਾਰਵਾਈ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News