ਕੈਪਟਨ ਨੇ ਦੋਸਤੀ ਦਿਵਸ ''ਤੇ ਆਪਣੇ ਫੋਜੀ ਦੋਸਤਾਂ ਨੂੰ ਕੀਤਾ ਯਾਦ
Sunday, Aug 04, 2019 - 02:17 PM (IST)

ਸੰਗਰੂਰ/ਚੰਡੀਗੜ੍ਹ (ਯਾਦਵਿੰਦਰ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੋਸਤੀ ਦਿਵਸ 'ਤੇ ਆਪਣੇ ਦੋਸਤਾਂ ਨੂੰ ਯਾਦ ਕੀਤਾ। ਆਪਣੇ ਫੇਸ ਬੁੱਕ ਪੇਜ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਵਿਸ਼ਵ ਦੋਸਤੀ ਦਿਹਾੜੇ ਤੇ ਮੁਬਾਰਕਾਂ ਦਿੰਦਿਆਂ ਆਪਣੇ ਫੋਜ਼ੀ ਦੋਸਤਾਂ ਦੀ ਯਾਦ ਨੂੰ ਤਾਜ਼ਾ ਕੀਤਾ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਵੱਧ ਮੇਰੇ ਲਈ ਖੁਸ਼ੀ ਤੇ ਮਾਣ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੇਰੇ ਹਿੱਸੇ ਭਾਰਤੀ ਫੌਜ ਦੀ ਦੋਸਤੀ ਆਈ।
ਉਨ੍ਹਾਂ ਕਿਹਾ ਕਿ ਆਪਣੇ ਫੋਜ ਦੇ ਦਿਨਾਂ 'ਚ ਜੋ ਮੈਂ ਦੋਸਤ ਬਣਾਏ ਤੇ ਦੋਸਤੀ ਦਾ ਨਿੱਘ ਮਾਣਿਆ ਉਹ ਰਹਿੰਦੀ ਜ਼ਿੰਦਗੀ ਤੱਕ ਮੇਰੇ ਨਾਲ ਰਹੇਗਾ। ਇਸ ਮੌਕੇ ਉਨ੍ਹਾਂ ਫੌਜੀ ਦੋਸਤ ਦੀ ਫੋਟੋ ਵੀ ਸ਼ੇਅਰ ਕੀਤੀ।