ਮੁਆਫੀ ਮੰਗਣ ਦੀ ਜਗ੍ਹਾ ਜੇਲ ਚਲੇ ਜਾਂਦੇ ਕੇਜਰੀਵਾਲ : ਧਰਮਵੀਰ ਗਾਂਧੀ (ਵੀਡੀਓ)

03/17/2018 11:53:47 AM

ਪਟਿਆਲਾ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਕੇਜਰੀਵਾਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਪਾਰਟੀ ਛੱਡ ਚੁੱਕੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਕੇਜਰੀਵਾਲ  ਨੇ ਸਿਆਸੀ ਅਨਾੜੀਪਨ ਦਾ ਸਬੂਤ ਦਿੱਤਾ ਹੈ। ਕੇਜਰੀਵਾਲ ਨੇ ਇੰਨਾ ਵੱਡਾ ਬਿਆਨ ਬਿਨ੍ਹਾਂ ਕੋਈ ਜਾਂਚ ਕੀਤੇ ਕਿਉਂ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅਜਿਹਾ ਕਰ ਆਪਣਾ ਕਦ ਨਹੀਂ ਸਗੋਂ ਪੰਜਾਬ ਦੇ ਸਮੁੱਚੇ 'ਆਪ' ਵਲੰਟੀਅਰਾਂ ਨੂੰ ਨੀਵਾਂ ਦਿਖਾਇਆ ਹੈ। ਮੁਆਫੀ ਮੰਗਣ ਤੋਂ ਬਾਅਦ ਕੇਜਰੀਵਾਲ ਇਕ ਪਾਸੇ ਹੋ ਗਿਆ ਹੈ। ਉਨ੍ਹਾਂ ਵਲੰਟੀਅਰਾਂ ਬਾਰੇ ਜ਼ਰਾ ਵੀ ਨਙੀਂ ਸੋਚਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜੇ ਵੀ ਨਫਰਤ ਦਾ ਪਾਤਰ ਹੈ। ਕੇਜਰੀਵਾਲ ਨੇ ਮੁਆਫੀ ਮੰਗ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਦਿੱਤਾ, ਜਦ ਕਿ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ।


Related News