ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ ਮਜ਼ੇਦਾਰ ਵੀਡੀਓ

Sunday, May 10, 2026 - 06:41 PM (IST)

ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ ਮਜ਼ੇਦਾਰ ਵੀਡੀਓ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ 'ਪਿੰਕੂ ਟੀ. ਵੀ' ਵੱਲੋਂ ਇਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਪਿੰਕੂ ਟੀ. ਵੀ. ਦੀ ਤਾਜ਼ਾ ਵੀਡੀਓ 'ਚ ਇਕ ਬਹੁਤ ਹੀ ਆਕਰਸ਼ਕ ਅਤੇ ਫ਼ੁਰਤੀਲੇ ਕੁੱਕੜ ਬਾਰੇ ਦੱਸਿਆ ਗਿਆ ਹੈ, ਜੋ ਆਪਣੀ ਬਾਂਗ (ਕੁੱਕੜੂ-ਕੂੰ) ਨਾਲ ਸਵੇਰੇ ਸਾਰਿਆਂ ਨੂੰ ਜਗਾਉਣ ਦਾ ਕੰਮ ਕਰਦਾ ਹੈ। ਮੇਰਾ ਕੁੱਕੜ ਦੇ ਨਾਂ ਦੀ ਜਾਰੀ ਕੀਤੀ ਗਈ ਵੀਡੀਓ ਬੱਚਿਆਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਥੇ ਇਹ ਵੀ ਦੱਸ ਦੇਈਏ ਕਿ ਪਿੰਕੂ ਟੀ. ਵੀ. ਦੀ ਮੇਰਾ ਕੁੱਕੜ ਨਾਂ ਦੀ ਇਸ ਮਜ਼ੇਦਾਰ ਵੀਡੀਓ ਨੂੰ ਵੇਖ ਕੇ ਬੱਚਿਆਂ ਨੂੰ ਜਲਦੀ ਉੱਠਣ ਦੀ ਆਦਤ ਵੀ ਪਵੇਗੀ। 

PunjabKesari

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਤੜਕੇ ਸਵੇਰੇ ਕਿਵੇਂ ਕੁੱਕੜ, ਕੁੱਕੜੂ-ਕੂੰ, ਕੁੱਕੜੂ-ਕੂੰ ਕਰਕੇ ਜਗਾਉਂਦਾ ਹੈ। ਇਸ ਕੁੱਕੜ ਦੀ ਸੁੰਦਰਤਾ ਦਾ ਮੁੱਖ ਕੇਂਦਰ ਉਸ ਦੀ ਲਾਲ ਕਲਗੀ ਅਤੇ ਬਹੁਤ ਹੀ ਸੋਹਣੀ ਰੰਗ-ਬਰੰਗੀ ਪੂਛ ਹੈ। ਇਸ ਤੋਂ ਇਲਾਵਾ ਉਸ ਦੀ ਚੁੰਝ ਅਤੇ ਪੰਜੇ ਬਹੁਤ ਤਕੜੇ ਦੱਸੇ ਗਏ ਹਨ, ਜੋ ਉਸ ਨੂੰ ਇਕ ਮਜ਼ਬੂਤ ਦਿੱਖ ਦਿੰਦੇ ਹਨ। ਵੀਡੀਓ ਵਿਚ ਵੇਖ ਸਕਦੇ ਹੋ ਕਿ ਇਹ ਕੁੱਕੜ ਬਹੁਤ ਤੇਜ਼ੀ ਨਾਲ ਦਾਣੇ ਚੁੱਗਦਾ ਹੈ ਅਤੇ ਆਪਣੀ ਆਕੜ (ਰੋਹਬ) 'ਚ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ। ਰੰਗ-ਬਰੰਗੇ ਅਤੇ ਚੁਸਤ ਕੁੱਕੜ ਦੀਆਂ ਅਨੋਖੀਆਂ ਆਦਤਾਂ ਵੇਖ ਕੇ ਬੱਚਿਆਂ ਖ਼ੂਬ ਆਨੰਦ ਮਾਨਦੇ ਹਨ। 

ਇਹ ਵੀ ਪੜ੍ਹੋ:  ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ

 

ਜ਼ਿਕਰਯੋਗ ਹੈ ਕਿ 'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।

PunjabKesari

ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ।  ਮਾਪਿਆਂ ਵੱਲੋਂ ਵੀ ਅਜਿਹੇ ਚੈਨਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਇਹ ਬੱਚਿਆਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਸਮੱਗਰੀ ਪ੍ਰਦਾਨ ਕਰਦੇ ਹਨ। ਪਿੰਕੂ ਟੀ. ਵੀ. ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਨਵੇਂ ਪ੍ਰਯੋਗ ਕਰਨ ਦੀ ਤਿਆਰੀ ਵਿੱਚ ਹੈ।

PunjabKesari

ਇਹ ਵੀ ਪੜ੍ਹੋ: ਮਾਂ ਦਿਵਸ ਮੌਕੇ ਇਟਲੀ ਤੋਂ ਪੁੱਤਰ ਦੀ ਘਰ ਪੁੱਜੀ ਲਾਸ਼, 4 ਮਹੀਨੇ ਪਹਿਲਾਂ ਗਿਆ ਸੀ ਇਟਲੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News