ਛੇਹਰਟਾ ’ਚ ਭਿਆਨਕ ਬੀਮਾਰੀ ਨਾਲ ਮਰੀਆ ਮੱਝਾਂ, ਪਰਿਵਾਰ ਨੂੰ ਹੋਇਆ ਲੱਖਾਂ ਦਾ ਨੁਕਸਾਨ
Sunday, Dec 26, 2021 - 11:46 AM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) - ਬੀਤੀ ਰਾਤ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਅਧੀਨ ਆਉਂਦੇ ਗੁਰੂ ਨਾਨਕ ਕਲੋਨੀ ਦੇ ਇੱਕ ਡੇਅਰੀ ਫਾਰਮ ਵਿੱਚ ਭਿਆਨਕ ਬੀਮਾਰੀ ਨਾਲ ਦੋ ਦੁਧਾਰੂ ਮੱਝਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਅਰੀ ਫਾਰਮ ਮਾਲਿਕ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਫਾਰਮ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਤਕਰੀਬਨ 15-20 ਮੱਝਾਂ ਹਨ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ ਉਨ੍ਹਾਂ ਦੀਆਂ ਮੱਝਾਂ ਨੂੰ ਲਹੂ ਮੂਤਰ ਹੋਇਆ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਕੀ ਇਹ ਬੀਮਾਰੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਲੱਖਾਂ ਰੁਪਏ ਦੀਆਂ ਮਝਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੀ ਲੈਬੋਟਰੀ ਵਿੱਚ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਉਨ੍ਹਾਂ ’ਚ ਜਾਗੂਰਕਤਾ ਦੀ ਵੀ ਘਾਟ ਹੈ। ਜੇਕਰ ਉਨ੍ਹਾਂ ਨੂੰ ਮੌਕੇ ਤੋਂ ਪਹਿਲਾਂ ਡਾਕਟਰ ਜਾਂ ਬੀਮਾਰੀ ਦੀ ਸਹੀ ਜਾਣਕਾਰੀ ਮਿਲ ਜਾਂਦੀ ਤਾਂ ਉਨ੍ਹਾਂ ਦੀਆਂ ਮੱਝਾਂ ਦੀ ਮੌਤ ਨਾ ਹੁੰਦੀ। ਉਨ੍ਹਾਂ ਸਰਕਾਰ ਕੋਲੋਂ ਡਾਕਟਰੀ ਭਰਤੀ ਅਤੇ ਕਿਸਾਨ ਵੀਰਾਂ ਅਤੇ ਡੇਅਰੀ ਫਾਰਮਾਂ ਵਾਸਤੇ ਜਾਗੂਰਤਾ ਕੈਂਪ ਲਾਉਣ ਦੀ ਵੀ ਅਪੀਲ ਕੀਤੀ, ਜਿਸ ਨਾਲ ਸਮੇਂ ਰਹਿੰਦੇ ਸਹੀ ਜਾਣਕਾਰੀ ਮੁਹਾਇਆ ਹੋਵੇਗੀ। ਕਿਸਾਨ ਅਤੇ ਡੇਅਰੀ ਫਾਰਮਰ ਆਪਣੇ ਜਾਨਵਰਾਂ ਦਾ ਸਮੇ ਨਾਲ ਇਲਾਜ ਕਰਵਾ ਸਕਣਗੇ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?
ਇਸ ਮੌਕੇ ਵੈਂਟਰੀ ਡਾਕਟਰ ਹਰਿੰਦਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਯੂਰੀਆ ਦੀ ਵੱਧ ਮਾਤਰਾ ਅਤੇ ਲਹੂ ਮੂਤਰ ਦੀ ਬੀਮਾਰੀ ਨਾਲ ਸ਼ਾਇਦ ਇਨ੍ਹਾਂ ਮੱਝਾਂ ਦੀ ਮੌਤ ਹੋਈ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡੇਅਰੀ ਫਾਰਮਰ ਪਸ਼ੂਆਂ ਨੂੰ ਜਰੂਰੀ ਤੱਤ ਨਹੀਂ ਦਿੰਦੇ, ਜਿਨ੍ਹਾਂ ਨਾਲ ਜਾਨਵਰਾਂ ਨੂੰ ਪੂਰੇ ਤੱਤ ਨਹੀਂ ਮਿਲਦੇ ਅਤੇ ਡੇਅਰੀ ਫਾਰਮਰਾ ਅਤੇ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਵੀ ਜ਼ਰੂਰਤ ਹੈ।
ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ