ਚੈੱਕ ਬਾਊਂਸ ਮਾਮਲੇ ''ਚ ਸਜ਼ਾ ਅਤੇ ਹਰਜਾਨਾ
Tuesday, Oct 14, 2025 - 04:52 PM (IST)

ਅਬੋਹਰ (ਸੁਨੀਲ) : ਜੁਡੀਸ਼ੀਅਲ ਮੈਜਿਸਟ੍ਰੇਟ ਸੁਖਮਨਦੀਪ ਸਿੰਘ ਦੀ ਅਦਾਲਤ ਵਿੱਚ ਇੱਕ ਲੱਖ 56 ਹਜ਼ਾਰ ਚੈੱਕ ਬਾਊਂਸ ਦੇ ਮਾਮਲੇ ਵਿੱਚ ਰਾਮਸਵਰੂਪ ਪੁੱਤਰ ਦਯਾਰਾਮ ਨਿਵਾਸੀ ਬਜੀਤਪੁਰ ਕੱਟਿਆਂਵਾਲੀ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਵੈਭਵ ਚਰਾਇਆ ਪੁੱਤਰ ਰਮੇਸ਼ ਕੁਮਾਰ ਦੇ ਵਕੀਲ ਹਰਪ੍ਰੀਤ ਸਿੰਘ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਸੁਖਮਨਦੀਪ ਸਿੰਘ ਨੇ ਰਾਮਸਵਰੂਪ ਨੂੰ ਦੋਸ਼ੀ ਠਹਿਰਾਇਆ ਅਤੇ ਉਸਨੂੰ ਇੱਕ ਸਾਲ ਦੀ ਕੈਦ ਅਤੇ ਹਰਜ਼ਾਨੇ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਰਾਮਸਵਰੂਪ ਨੇ ਵੈਭਵ ਚਰਾਇਆ ਨੂੰ ਇੱਕ ਲੱਖ 56 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ। ਜਦੋਂ ਵੈਭਵ ਚਰਾਇਆ ਨੇ ਚੈੱਕ ਖਾਤੇ ਵਿੱਚ ਲਗਾਇਆ ਤਾਂ ਚੈੱਕ ਬਾਊਂਸ ਹੋ ਗਿਆ ਸੀ।