ਡੇਰਾਬਸੀ ਸਥਿਤ ਕੈਮੀਕਲ ਫੈਕਟਰੀ ''ਚ ਧਮਾਕਾ, ਕਈ ਜ਼ਖਮੀ

Saturday, Aug 24, 2019 - 07:36 PM (IST)

ਡੇਰਾਬਸੀ ਸਥਿਤ ਕੈਮੀਕਲ ਫੈਕਟਰੀ ''ਚ ਧਮਾਕਾ, ਕਈ ਜ਼ਖਮੀ

ਡੇਰਾਬਸੀ,(ਜਸੋਵਾਲ): ਸ਼ਹਿਰ 'ਚ ਬਰਵਾਲਾ ਮਾਰਗ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ 'ਚ ਅੱਜ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਫੈਕਟਰੀ ਦੇ ਯੂਨਿਟ 2 'ਚ ਰਿਏਕਟਰ ਫਟਣ ਕਾਰਨ ਹੋਇਆ ਦੱਸਿਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰਿਏਕਟਰ ਇਮਾਰਤ ਤੋੜ ਕੇ ਬਾਹਰ ਡਿਗ ਗਿਆ। ਇਸ ਹਾਦਸੇ 'ਚ ਦਰਜਨ ਦੇ ਕਰੀਬ ਵਰਕਰ ਜ਼ਖਮੀ ਹੋਏ ਹਨ ਤੇ ਕੁੱਝ ਮਲਬੇ ਹੇਠਾਂ ਦੱਬੇ ਗਏ, ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਇਸ ਹਾਦਸੇ 'ਚ ਝੁਲਸੇ ਹੋਏ 4 ਜ਼ਖਮੀਆਂ ਨੂੰ ਡੇਰਾਬਸੀ ਸਿਵਲ ਹਸਪਤਾਲ ਤੇ 7 ਨੂੰ ਜੇ. ਪੀ. ਹਸਪਤਾਲ ਦਾਖਲ ਕਰਵਾਇਆ ਗਿਆ ਹੈ।

PunjabKesari

 


Related News