2 ਲੱਖ 72 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਮਾਮਲੇ ''ਚੋਂ ਦੋਸ਼ੀ ਬਰੀ
Thursday, Nov 16, 2017 - 12:44 PM (IST)
ਅਬੋਹਰ (ਸੁਨੀਲ) - ਮਾਣਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ 'ਚ 2 ਲੱਖ 72 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਦੇ ਦੋਸ਼ੀ ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬਿਸ਼ਨਪੁਰਾ ਨੂੰ ਸਬੂਤਾਂ ਦੀ ਘਾਟ 'ਚ ਬਰੀ ਕੀਤਾ ਹੈ।
ਜਾਣਕਾਰੀ ਮੁਤਾਬਕ ਪੀ.ਐੱਨ.ਬੀ. ਬੈਂਕ ਤੋਂ ਦਰਸ਼ਨ ਸਿੰਘ ਤੇ ਉਸਦੇ ਭਰਾ ਸੁਖਪਾਲ ਸਿੰਘ ਨੇ ਲੋਨ ਲਿਆ ਸੀ। ਜਿਸਦੇ ਏਵਜ 'ਚ ਉਨ੍ਹਾਂ ਨੇ ਚੈੱਕ ਦਿੱਤੇ ਸਨ। ਦਰਸ਼ਨ ਸਿੰਘ ਦਾ ਚੈੱਕ ਜਦ ਬੈਂਕ ਨੇ ਆਪਣੇ ਖਾਤੇ 'ਚ ਲਾਇਆ ਤਾਂ ਖਾਤੇ 'ਚ ਬੈਲੰਸ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਬੈਂਕ ਦੇ ਵਕੀਲ ਨੇ ਦਰਸ਼ਨ ਸਿੰਘ ਖਿਲਾਫ ਅਦਾਲਤ 'ਚ ਕੇਸ ਦਾਇਰ ਕੀਤਾ। ਦਰਸ਼ਨ ਸਿੰਘ ਨੇ ਆਪਣੇ ਵਕੀਲ ਸੁਖਦੇਵ ਸਿੰਘ ਬਰਾੜ ਦੇ ਮਾਧਿਅਮ ਨਾਲ ਅਦਾਲਤ 'ਚ ਪੇਸ਼ ਹੋ ਕੇ ਜ਼ਮਾਨਤ ਕਰਵਾਈ। ਮਾਣਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ 'ਚ ਦਰਸ਼ਨ ਸਿੰਘ ਦੇ ਵਕੀਲ ਸੁਖਦੇਵ ਸਿੰਘ ਬਰਾੜ ਨੇ ਇਹ ਦਲੀਲਾਂ ਪੇਸ਼ ਕੀਤੀਆਂ ਕਿ ਜਿਹੜੇ ਬੈਂਕ ਨੇ ਕਾਗਜ਼ਾਤ ਤੇ ਚੈੱਕ ਲਾਇਆ ਹੈ ਉਹ ਉਸਦੇ ਭਰਾ ਦੇ ਲੋਨ ਦਾ ਹੈ। ਇਨ੍ਹਾਂ ਕਾਗਜ਼ਾਂ ਤੋਂ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ। ਅਦਾਲਤ ਨੇ ਬੈਂਕ ਦੇ ਵਕੀਲ ਦੀਆਂ ਦਲੀਲਾਂ ਸੁਣਨ ਬਾਅਦ ਦਰਸ਼ਨ ਸਿੰਘ ਨੂੰ ਚੈੱਕ ਬਾਊਂਸ ਦੇ ਦੋਸ਼ 'ਚ ਬਰੀ ਕਰ ਦਿੱਤਾ।
