ਠੱਗੀ ਦੇ ਮਾਮਲੇ ’ਚ 8 ਵਿਰੁੱਧ ਪਰਚਾ ਦਰਜ
Thursday, Aug 02, 2018 - 02:12 AM (IST)

ਸ੍ਰੀ ਮੁਕਤਸਰ ਸਾਹਿਬ, (ਦਰਦੀ)- ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ ਇਕ ਵਿਅਕਤੀ ਨਾਲ ਸਾਢੇ 3 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ 8 ਜਣਿਅਾਂ ਵਿਰੁੱਧ ਪਰਚਾ ਦਰਜ ਕੀਤਾ ਹੈ।
ਬਲਦੇਵ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੁਕਤਸਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬਤੌਰ ਪੀ. ਐੱਚ. ਜੀ. ਵਾਲੰਟੀਅਰ ਪੁਲਸ ਲਾਈਨ ਮੁਕਤਸਰ ਵਿਖੇ ਐੱਮ. ਟੀ. ਓ. ਬ੍ਰਾਂਚ ਵਿਚ ਡਿਊਟੀ ਕਰਦਾ ਹੈ। ਉਸ ਨੂੰ ਕਰੀਬ ਡੇਢ ਸਾਲ ਪਹਿਲਾਂ ਉਸ ਦੇ ਮੋਬਾਇਲ ’ਤੇ ਫੋਨ ਆਇਆ, ਜਿਸ ਵਿਚ ਉਸ ਨੂੰ 12 ਲੱਖ ਰੁਪਏ ਦੀ ਗੱਡੀ ਨਿਕਲਣ ਬਾਰੇ ਦੱਸਿਆ ਗਿਆ ਅਤੇ ਗੱਡੀ ਲੈਣ ਤੋਂ ਪਹਿਲਾਂ ਕੁਝ ਪੈਸੇ ਬੈਂਕ ਖਾਤੇ ’ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਇਸ ’ਤੇ ਮੈਂ (ਬਲਦੇਵ ਸਿੰਘ) ਉਸ ਵਿਅਕਤੀ ਵੱਲੋਂ ਦਿੱਤੇ ਖਾਤਾ ਨੰਬਰ 20351976119 ਵਿਚ 4500 ਰੁਪਏ 17-10-16 ਨੂੰ ਜਮ੍ਹਾ ਕਰਵਾ ਦਿੱਤੇ।
ਇਸ ਤੋਂ ਬਾਅਦ ਉਸ ਵਿਅਕਤੀ ਨੇ ਹੁਣ ਤੱਕ ਮੇਰੇ ਕੋਲੋਂ ਵੱਖ-ਵੱਖ ਖਾਤਿਆਂ ’ਚ ਕਰੀਬ ਸਾਢੇ 3 ਰੁਪਏ ਧੋਖੇ ਨਾਲ ਜਮ੍ਹਾ ਕਰਵਾ ਲਏ ਪਰ ਗੱਡੀ ਨਹੀਂ ਦਿੱਤੀ ਅਤੇ ਬਾਅਦ ’ਚ ਉਕਤ ਵਿਅਕਤੀ ਮੈਨੂੰ ਧਮਕੀਆਂ ਦੇਣ ਲੱਗ ਪਏ। ਥਾਣਾ ਸਿਟੀ ਮੁਕਤਸਰ ਦੀ ਪੁਲਸ ਨੇ ਬਲਦੇਵ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਧੀਰਜ ਕੁਮਾਰ, ਵਿਨੋਦ ਯਾਦਵ, ਅਮਿਤ ਕੁਮਾਰ, ਮੁਨੀਸ਼ ਕੁਮਾਰ, ਰਾਮੇਸ਼ ਕੁਮਾਰ, ਅਵਦੇਸ਼, ਪੂਨਮ ਕੁਮਾਰੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕਰ ਲਿਆ ਹੈ।