8 ਲੱਖ 50 ਹਜ਼ਾਰ ਦੀ ਠੱਗੀ ਦੇ ਦੋਸ਼ ''ਚ ਇਕ ਵਿਅਕਤੀ ਖਿਲਾਫ ਕੇਸ ਦਰਜ

Thursday, May 03, 2018 - 01:01 PM (IST)

8 ਲੱਖ 50 ਹਜ਼ਾਰ ਦੀ ਠੱਗੀ ਦੇ ਦੋਸ਼ ''ਚ ਇਕ ਵਿਅਕਤੀ ਖਿਲਾਫ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਆਪਣੇ ਹੀ ਭਰਾ ਦੇ ਨਾਲ ਲਗਭਗ 8 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਦੂਜੇ ਭਰਾ ਦੀ ਸ਼ਿਕਾਇਤ 'ਤੇ ਤਿੱਬੜ ਪੁਲਸ ਨੇ ਦੋਸ਼ੀ ਦੇ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕੀਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਮਲੂਕ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਬੱਬੇਹਾਲੀ ਨੇ ਜ਼ਿਲਾ ਪੁਲਸ ਮੁੱਖੀ ਗੁਰਦਾਸਪੁਰ ਨੂੰ 22 ਮਈ 2017 ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਉਸ ਦੇ ਭਰਾ ਮੱਖਣ ਦੇ ਨਾਲ ਜ਼ਮੀਨ ਨੂੰ ਤਬਾਦਲੇ ਨੂੰ ਲੈ ਕੇ ਅਦਾਲਤ 'ਚ ਕੇਸ ਚੱਲ ਰਿਹਾ ਸੀ ਪਰ ਕੁਝ ਪ੍ਰਮੁੱਖ ਲੋਕਾਂ ਨੇ ਦਖਲ ਕਰਵਾ ਕੇ 26 ਮਈ 2009 ਨੂੰ ਦੋਵਾਂ ਭਰਾਵਾਂ 'ਚ ਸਮਝੌਤਾ ਕਰਵਾ ਕੇ ਮੱਖਣ ਸਿੰਘ ਨੂੰ ਮੇਰੇ ਤੋਂ 8 ਲੱਖ 50 ਹਜ਼ਾਰ ਰੁਪਏ ਦਿਲਵਾ ਦਿੱਤੇ ਸੀ ਪਰ ਮੱਖਣ ਸਿੰਘ ਨੇ ਉਸ ਦੇ ਬਾਵਜੂਦ ਨਾ ਤਾਂ ਅਦਾਲਤ ਤੋਂ ਕੇਸ ਵਾਪਸ ਲਿਆ ਅਤੇ ਨਾ ਹੀ ਜ਼ਮੀਨ ਦਾ ਤਬਾਦਲਾ ਕਰਵਾਇਆ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ ਕਲਾਨੌਰ ਨੂੰ ਸੌਂਪੀ ਗਈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਤਿੱਬੜ ਪੁਲਸ ਨੇ ਮੱਖਣ ਸਿੰਘ ਵਿਰੁੱਧ ਕੇਸ ਦਰਜ਼ ਕੀਤਾ ਪਰ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ।  


Related News