''ਛੱਤਬੀੜ ਚਿੜੀਆਘਰ'' ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਖੋਲ੍ਹਣ ਦੀ ਤਿਆਰੀ ਸ਼ੁਰੂ
Monday, Oct 05, 2020 - 03:11 PM (IST)
ਜ਼ੀਰਕਪੁਰ (ਗੁਰਪ੍ਰੀਤ) : ਕੋਰੋਨਾ ਲਾਗ ਕਾਰਨ ਕਰੀਬ 7 ਮਹੀਨਿਆਂ ਤੋਂ ਛੱਤਬੀੜ ਚਿੜੀਆਗਰ ਦਾ ਗੇਟ ਬੰਦ ਪਿਆ ਹੈ। ਹੁਣ ਪ੍ਰਸ਼ਾਸਨ ਇਸ ਨੂੰ ਖੋਲ੍ਹਣ ਦੀਆਂ ਤਿਆਰੀਆਂ 'ਚ ਜੁੱਟ ਗਿਆ ਹੈ। 15 ਅਕਤੂਬਰ ਤੋਂ ਚਿੜੀਆਘਰ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਹੁਣ ਸਿਰਫ ਸੂਬਾ ਸਰਕਾਰ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਹੈ। ਜਿਵੇਂ ਹੀ ਸਰਕਾਰ ਮਨਜ਼ੂਰੀ ਦੇਵੇਗੀ, ਇਸ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਚਿੜੀਆਘਰ ਦੇ ਡਾਇਰੈਕਟਰ ਐਸ. ਸੁਧਾਗਰ ਨੇ ਦੱਸਿਆ ਕਿ ਚਿੜੀਆਘਰ ਨੂੰ 15 ਅਕਤੂਬਰ ਤੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਸਰਕਾਰ ਤੋਂ ਇਸ ਦੀ ਮਨਜ਼ੂਰੀ ਮਿਲਦੀ ਹੈ ਤਾਂ ਉਹ ਕੋਵਿਡ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ।
ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਵਿਚਕਾਰ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਕਈ ਮਹੀਨਿਆਂ ਤੋਂ ਚਿੜੀਆਘਰ ਬੰਦ ਪਿਆ ਹੈ ਅਤੇ ਇਸ ਨਾਲ ਸਾਢੇ 3 ਕਰੋੜ ਦਾ ਘਾਟਾ ਪਿਆ ਹੈ, ਜਦੋਂ ਕਿ ਤਾਲਾਬੰਦੀ ਤੋਂ ਇਕ ਦਿਨ ਪਹਿਲਾਂ ਇੱਥੇ 1.8 ਲੱਖ ਰੁਪਏ ਦੀ ਆਮਦਨੀ ਹੋਈ ਸੀ। ਸੁਧਾਗਰ ਨੇ ਦੱਸਿਆ ਕਿ ਇਸ ਘਾਟੇ ਨੂੰ ਪੂਰਾ ਕਰਨ 'ਚ ਕਰੀਬ 6 ਮਹੀਨੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਸਾਹਨੇਵਾਲ 'ਚ ਵੱਡੀ ਵਾਰਦਾਤ, ਮਾਂ ਸਣੇ ਅਗਵਾ ਕੀਤੀ ਮਾਸੂਮ ਧੀ