ਮੁੱਖ ਮੰਤਰੀ ਚਰਨਜੀਤ ਚੰਨੀ ਬੋਲੇ, 'ਸਿੱਧੂ ਸੀ. ਐੱਮ. ਬਣਨਾ ਚਾਹੁੰਦੇ ਹਨ ਤਾਂ ਮਾੜਾ ਕੀ ਹੈ'

Sunday, Dec 05, 2021 - 01:20 PM (IST)

ਮੁੱਖ ਮੰਤਰੀ ਚਰਨਜੀਤ ਚੰਨੀ ਬੋਲੇ, 'ਸਿੱਧੂ ਸੀ. ਐੱਮ. ਬਣਨਾ ਚਾਹੁੰਦੇ ਹਨ ਤਾਂ ਮਾੜਾ ਕੀ ਹੈ'

ਜਲੰਧਰ (ਨੈਸ਼ਨਲ ਡੈਸਕ)– ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਇਸ ’ਚ ਮਾੜਾ ਕੀ ਹੈ। ਉਹ ਇਕ ਚੈਨਲ ਦੇ ਪ੍ਰੋਗਰਾਮ ’ਚ ਉਸ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ’ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਸਿੱਧੂ ਸੀ. ਐੱਮ. ਦੇ ਤੌਰ ’ਤੇ ਮਨਜ਼ੂਰ ਹਨ? ਜਵਾਬ ’ਚ ਸੀ. ਐੱਮ. ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਹਨ। ਪ੍ਰਧਾਨ ਨੇ ਪਾਰਟੀ ਦੀ ਲਾਈਨ ’ਤੇ ਕੰਮ ਕਰਨਾ ਹੁੰਦਾ ਹੈ। ਜਦ ਪਾਰਟੀ ਪ੍ਰਧਾਨ ਕੁਝ ਕਹਿੰਦੇ ਹਨ ਤਾਂ ਅਸੀਂ ਉਸ ਲਾਈਨ ’ਤੇ ਕੰਮ ਕਰਦੇ ਹਾਂ। ਜਦ ਕੁਝ ਰਹਿ ਜਾਂਦਾ ਹੈ ਤਾਂ ਉਹ ਫਿਰ ਕਹਿੰਦੇ ਹਨ, ਅਸੀਂ ਫਿਰ ਕਰਨ ’ਚ ਲੱਗ ਜਾਂਦੇ ਹਾਂ।

ਇਸ ਤਰ੍ਹਾਂ ਦੀ ਆਲੋਚਨਾ ਕਾਫ਼ੀ ਜ਼ਰੂਰੀ ਹੈ। ਕੋਈ ਵੀ ਵਿਅਕਤੀ ਜੋ ਰਾਜਨੀਤੀ ’ਚ ਆਏ ਹਨ, ਉਨ੍ਹਾਂ ਦੀ ਸੋਚ ਹੁੰਦੀ ਹੈ, ਅੱਗੇ ਵਧਣ ਦੀ। ਚੋਣਾਂ ’ਚ ਜਨਤਾ, ਪਾਰਟੀ ਹਾਈਕਮਾਨ ਅਤੇ ਵਿਧਾਇਕ ਤੈਅ ਕਰਨਗੇ ਕਿ ਕੌਣ ਸੀ. ਐੱਮ. ਬਣੇਗਾ। ਇਸ ਤੋਂ ਪਹਿਲਾਂ ਚੈਨਲ ਦੇ ਮੰਚ ’ਤੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਦਾ ਪੰਜਾਬ ਸਟਾਈਲ ’ਚ ਸਵਾਗਤ ਕੀਤਾ ਗਿਆ। ਇਸ ਦੌਰਾਨ ਚੰਨੀ ਨੇ ਖੂਬ ਭੰਗੜਾ ਪਾਇਆ।

ਇਹ ਵੀ ਪੜ੍ਹੋ: ਮੰਤਰੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ: ਪਨਬੱਸ ਤੇ ਪੀ. ਆਰ. ਟੀ. ਸੀ. ਯੂਨੀਅਨ ਦੇ ਮੈਂਬਰਾਂ ’ਤੇ ਪਰਚਾ ਦਰਜ

PunjabKesari

ਰਾਹੁਲ ਨੇ ਪੁੱਛਿਆ,‘ਸੀ. ਐੱਮ. ਬਣੋਗੇ?' ਤਾਂ ਰੋ ਪਏ ਸਨ ਚੰਨੀ
ਚੰਨੀ ਨੇ ਇਸ ਇੰਟਰਵਿਊ ’ਚ ਇਹ ਵੀ ਦੱਸਿਆ ਕਿ ਉਹ ਸੀ. ਐੱਮ. ਕਿਵੇਂ ਬਣੇ। ਉਨ੍ਹਾਂ ਦੱਸਿਆ ਕਿ ਜਦ ਉਹ ਬੈਠਕ ਲਈ ਚੰਡੀਗੜ੍ਹ ਪਹੁੰਚੇ ਤਾਂ ਰਾਹੁਲ ਗਾਂਧੀ ਨੇ ਮੈਨੂੰ ਪੁੱਛਿਆ ਕਿ ਕੀ ਤੂੰ ਸੀ. ਐੱਮ. ਬਣੇਗਾ? ਉਨ੍ਹਾਂ ਦੇ ਇਸ ਸਵਾਲ ’ਤੇ ਮੈਂ ਰੋਣ ਲੱਗਾ। ਇਸ ’ਤੇ ਰਾਹੁਲ ਨੇ ਕਿਹਾ ਕਿ ਮੈਂ ਸੋਚ ਕੇ ਕਹਿ ਰਿਹਾ ਹਾਂ ਕਿ ਤੁਸੀਂ ਹੀ ਸੀ. ਐੱਮ. ਬਣੋਗੇ। ਚੰਨੀ ਨੇ ਕਿਹਾ ਕਿ ਮੈਂ ਸੀ. ਐੱਮ. ਬਣਨ ਤੋਂ ਬਾਅਦ ਪੰਜਾਬ ਨੂੰ ਅੱਗੇ ਵਧਾ ਰਿਹਾ ਹਾਂ। ਆਪਣਾ ਪੂਰਾ ਸਮਾਂ ਇਸੇ ਨੂੰ ਦੇ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਮੈਂ ਗਰੀਬ ਆਦਮੀ ਦੀ ਪੀੜ ਨੂੰ ਸਮਝਦਾ ਹਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ ਮੈਂ ਜਾਣਦਾ ਹਾਂ। ਮੈਂ ਆਮ ਆਦਮੀ ਦਾ ਹਰ ਮਾਮਲਾ ਹੱਲ ਕਰ ਰਿਹਾ ਹਾਂ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਛਲਕਿਆ ਦਰਦ, ਮੰਤਰੀ ਸਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦੱਸਿਆ ਕਾਰਨ

84 ਦੇ ਦੰਗਿਆਂ ਲਈ ਗਾਂਧੀ ਪਰਿਵਾਰ ਨੇ ਕਈ ਵਾਰ ਮੁਆਫੀ ਮੰਗੀ
ਜਦ ਸੀ. ਐੱਮ. ਚੰਨੀ ਤੋਂ ਪੁੱਛਿਆ ਗਿਆ ਕਿ ਕੀ ਰਾਹੁਲ ਅਤੇ ਪ੍ਰਿਯੰਕਾ ਨੂੰ 84 ਦੇ ਦੰਗਿਆਂ ਲਈ ਮੁਆਫੀ ਮੰਗਣੀ ਚਾਹੀਦਾ ਤਾਂ ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਦਾ ਪਰਿਵਾਰ ਕਈ ਵਾਰ ਮੁਆਫ਼ੀ ਮੰਗ ਚੁੱਕਾ ਹੈ। ਚੰਨੀ ਤੋਂ ਜਦ ਪੁੱਛਿਆ ਗਿਆ ਕਿ ਕੀ ਆਉਣ ਵਾਲੀਆਂ ਚੋਣਾਂ ’ਚ ਵੀ ਉਹ ਪੰਜਾਬ ਦੇ ਕਪਤਾਨ ਹਨ ਜਾਂ ਨਾਈਟ ਵਾਚਮੈਨ ਬਣੇ ਹਨ। ਇਸ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਟੀਮ ਵਰਕ ਹੈ। ਮੈਂ ਕਪਤਾਨ ਨਹੀਂ ਹਾਂ, ਸਿਰਫ ਪਲੇਅਰ ਹਾਂ। ਚੋਣਾਂ ’ਚ ਅਸੀਂ ਸਾਰਿਆਂ ਨੇ ਮਿਹਨਤ ਕਰਨੀ ਹੈ। ਚੋਣ ਪਾਰਟੀ ਲੜਦੀ ਹੈ ਅਤੇ ਚੋਣਾਂ ਜਿੱਤਦੀ ਹੈ। ਜਿੱਤ ਤੋਂ ਬਾਅਦ ਪਾਰਟੀ ਤੈਅ ਕਰਦੀ ਹੈ ਕਿ ਕੌਣ ਸੀ. ਐੱਮ. ਬਣੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ, ਕਿਹਾ-ਕੈਪਟਨ ਨਾਲ ਪਾਰਟੀ ’ਚ ਹੋ ਰਿਹਾ ਸੀ ਨੁਕਸਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News