ਗੁਰੂਹਰਸਹਾਏ ਪੁੱਜੇ CM ਚੰਨੀ ਨੇ ਕੀਤੀ ਵਰਕਰਾਂ ਨਾਲ ਮੁਲਾਕਾਤ, ਵਿਰੋਧੀਆਂ ''ਤੇ ਕੱਸੇ ਤੰਜ

11/25/2021 1:18:53 PM

ਗੁਰੂਹਰਸਹਾਏ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਰਵਾਰ ਨੂੰ ਗੁਰੂਹਰਸਹਾਏ ਵਿਖੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਇਲਾਕੇ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਵੱਲੋਂ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਗਿਆ ਕਿ ਪੰਜਾਬ ਦਾ ਲੱਖਾਂ ਹਜ਼ਾਰਾਂ ਕਰੋੜ ਰੁਪਏ ਦਾ ਖਜ਼ਾਨਾ ਹੈ ਅਤੇ ਵਿਰੋਧੀਆਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਕਿਉਂ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਲੋਕਾਂ 'ਤੇ ਬੋਝ ਹੀ ਇੰਨਾ ਪਾਇਆ ਹੈ ਕਿ ਲੋਕਾਂ ਕੋਲ ਸਾਰੇ ਟੈਕਸ ਭਰਨ ਤੋਂ ਬਾਅਦ ਬਚਦਾ ਹੀ ਕੁੱਝ ਨਹੀਂ ਹੈ।

ਇਹ ਵੀ ਪੜ੍ਹੋ : ਪਟਿਆਲਾ : CM ਚੰਨੀ ਦੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ 'ਚ

ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ 'ਚ ਬਿਜਲੀ ਅਤੇ ਪੈਟਰੋਲ-ਡੀਜ਼ਲ ਸਸਤਾ ਵਿਕ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੇਕਰ ਚੰਗੀ ਪੜ੍ਹਾਈ ਨਹੀਂ ਹੋਵੇਗੀ ਤਾਂ ਨੌਜਵਾਨ ਕਿਸ ਤਰ੍ਹਾਂ ਤਰੱਕੀ ਕਰਨਗੇ। ਇਸੇ ਲਈ ਉਨ੍ਹਾਂ ਨੇ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਖ਼ਤਮ ਕੀਤਾ ਹੈ। ਕੇਬਲ ਆਪ੍ਰੇਟਰਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਬਲ ਆਪ੍ਰੇਟਰਾਂ ਨਾਲ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਕਿਉਂਕਿ ਉਹ ਸਾਡੇ ਪੰਜਾਬ ਦੇ ਨੌਜਵਾਨ ਹਨ ਪਰ ਉਹ ਬਾਦਲਾਂ ਹੱਥੋਂ ਹੁਣ ਪੰਜਾਬ ਨੂੰ ਲੁੱਟਣ ਨਹੀਂ ਦੇਣਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੇਬਲ ਟੀ. ਵੀ. ਨੂੰ ਲੈ ਕੇ ਕੀਤਾ ਟਵੀਟ, ਹੁਣ ਕਹੀ ਇਹ ਗੱਲ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੇਕਰ ਇਹ ਕਿਹਾ ਜਾ ਰਿਹਾ ਹੈ ਕਿ 130 ਰੁਪਏ ਕੇਬਲ ਦਾ ਰੇਟ ਹੈ ਤਾਂ ਫਿਰ 400 ਤੋਂ ਲੈ ਕੇ 700 ਰੁਪਏ ਤੱਕ ਰੇਟ ਕਿਉਂ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਅਤੇ ਹੁਣ ਇਸ ਦੀ ਭਰਪਾਈ ਦਾ ਸਮਾਂ ਆ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਗੁਰੂਹਰਸਰਾਏ ਇਲਾਕੇ ਲਈ ਜਿਹੜੇ-ਜਿਹੜੇ ਵੀ ਕੰਮ ਹਨ, ਉਹ ਸਭ ਕੀਤੇ ਜਾਣਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News