ਦੋ ਵਾਰ ਜਿੱਤੇ 4 ਵਿਧਾਇਕਾਂ ਨੂੰ ਚੰਨੀ ਨੇ ਬਣਾਇਆ ਮੰਤਰੀ
Sunday, Sep 26, 2021 - 11:02 PM (IST)
ਲੁਧਿਆਣਾ(ਹਿਤੇਸ਼)– ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਲਗਾਤਾਰ ਕਈ ਵਾਰ ਜਿੱਤੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਂਦਾ ਹੈ ਪਰ ਪੰਜਾਬ ’ਚ ਕਈ ਸੀਨੀਅਰ ਵਿਧਾਇਕ ਇਕ ਵਾਰ ਫਿਰ ਮੰਤਰੀ ਨਹੀਂ ਬਣ ਸਕੇ। ਜਿਸ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਦੋ ਵਾਰ ਜਿੱਤੇ 4 ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ। ਇਥੋਂ ਤੱਕ ਕਿ ਸੰਸਦ ਮੈਂਬਪ ਰਹਿਣ ਤੋਂ ਬਾਅਦ ਪਹਿਲੀ ਵਾਰ ਵਿਧਾਇਕ ਬਣੇ ਵਿਜੇ ਇੰਦਰ ਸਿੰਗਲਾ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਲਈ ਯੂਥ ਟੀਮ ਬਣਾਉਣ ਬਾਰੇ ਹਾਈਕਮਾਨ ਵੱਲੋਂ ਲਏ ਗਏ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਬਣਨ 'ਤੇ ਰਾਜਾ ਵੜਿੰਗ ਦੇ ਘਰ ਵਰਕਰਾਂ ਨੇ ਮਨਾਇਆ ਜ਼ਸ਼ਨ, ਵੰਡੇ ਲੱਡੂ
ਇਹ ਹਨ ਦੂਜੀ ਵਾਰ ਜਿੱਤਣ ਤੋਂ ਬਾਅਦ ਮੰਤਰੀ ਬਣਨ ਵਾਲੇ ਵਿਧਾਇਕ
- ਭਾਰਤ ਭੂਸ਼ਣ ਆਸ਼ੂ
- ਰਾਜਾ ਵੜਿੰਗ
- ਪ੍ਰਗਟ ਸਿੰਘ
- ਗੁਰਕੀਰਤ ਕੋਟਲੀ
ਅਰੁਣਾ ਚੌਧਰੀ ਨੂੰ ਮਿਲਿਆ ਰਿਸ਼ਤੇਦਾਰੀ ਦਾ ਫਾਇਦਾ
ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ
ਭਾਵੇਂਕਿ ਅਰੁਣਾ ਚੌਧਰੀ ਦਾ ਨਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਦੌਰਾਨ ਡਿਪਟੀ ਸੀ. ਐੱਮ. ਦੇ ਰੂਪ ਵਿਚ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ. ਐੱਮ. ਬਣਨ ’ਤੇ ਕਿਸੇ ਹੋਰ ਨੂੰ ਮੌਕਾ ਦੇਣ ਲਈ ਚੌਧਰੀ ਦੀ ਛੁੱਟੀ ਹੋਣ ਦੀਆਂ ਅਟਕਲਾਂ ਵੀ ਚੱਲੀਆਂ ਪਰ ਉਨ੍ਹਾਂ ਨੂੰ ਚੰਨੀ ਦੇ ਕਰੀਬੀ ਰਿਸ਼ਤੇਦਾਰ ਹੋਣ ਦਾ ਫਾਇਦਾ ਮਿਲਿਆ ਹੈ।