ਮੌਮਸ ਦੇ ਪੈਟਰਨ ''ਚ ਆ ਰਹੀ ਤਬਦੀਲੀ ਨੇ ਪੰਜਾਬ ਨੂੰ ਕੀਤਾ ਪ੍ਰਭਾਵਿਤ, ਬਿਜਲੀ ਦੀ ਮੰਗ ''ਚ ਹੋਇਆ ਵਾਧਾ

11/24/2022 2:36:54 PM

ਚੰਡੀਗੜ੍ਹ : ਗਲੋਬਲ ਵਾਰਮਿੰਗ ਕਾਰਨ ਮੌਸਮ 'ਚ ਆਈ ਤਬਦੀਲੀ ਦਾ ਅਸਰ ਪੰਜਾਬ 'ਚ ਵੀ ਨਜ਼ਰ ਆਉਣ ਲੱਗ ਗਿਆ ਹੈ। ਇਸ ਸਾਲ ਤਾਪਮਾਨ ਵੱਧ ਰਹਿਣ ਕਾਰਨ ਅਤੇ ਸਬਸਿਡੀ ਵਾਲੀ ਬਿਜਲੀ ਦੀ ਉਪਲਬਧਾ ਦੇ ਨਾਲ ਸੂਬੇ ਨੇ ਪਿਛਲੇ ਸਾਲ ਦੇ ਮੁਕਾਬਲੇ 2022 ਵਿਚ ਵਧੇਰੇ ਬਿਜਲੀ ਦੀ ਖ਼ਪਤ ਕੀਤੀ। ਝੋਨੇ ਦੀ ਵਾਢੀ ਦਾ ਸੀਜ਼ਨ ਖ਼ਤਮ ਹੋਣ ਦੇ ਬਾਵਜੂਦ ਅਕਤੂਬਰ ਵਿੱਚ ਵੀ ਸੂਬੇ  'ਚ ਬਿਜਲੀ ਦੀ ਮੰਗ ਵਧ ਰਹੀ ਜਦਕਿ ਖੇਤੀ ਸੈਕਟਰ ਲਈ ਬਿਜਲੀ ਲੋੜ ਨਾਂਹ ਬਰਾਬਰ ਸੀ। ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸੂਬੇ 'ਚ 2021 ਵਿੱਚ ਵਿੱਚ 43,191 ਮਿਲੀਅਨ ਯੂਨਿਟਾਂ ਦੇ ਮੁਕਾਬਲੇ ਇਸ ਸਾਲ ਹੁਣ ਤੱਕ 48,198 ਮਿਲੀਅਨ ਯੂਨਿਟਾਂ (MUs) ਦੀ ਖਪਤ ਕੀਤੇ ਗਏ ਹਨ। ਕੋਰੋਨਾ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਕਾਰਨ ਪਿਛਲੇ ਸਾਲਾਂ ਵਿੱਚ ਉਦਯੋਗਿਕ ਖੇਤਰ ਦੀ ਮੰਗ ਘਟ ਗਈ ਹੈ ਅਤੇ ਇਹ ਉਨ੍ਹਾਂ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਰਾਹੀਂ ਇਕੱਤਰ ਕੀਤੇ ਅਧਿਕਾਰਤ ਅੰਕੜਿਆਂ ਮੁਤਾਬਕ ਸੂਬੇ ਨੇ ਅਪ੍ਰੈਲ 2021 ਵਿੱਚ 3,681 ਐਮ. ਯੂ ਅਤੇ ਅਪ੍ਰੈਲ 2022 ਵਿੱਚ 4,826 ਐਮ. ਯੂ ਦੀ ਖਪਤ ਕੀਤੀ। ਮਈ 2022 ਵਿੱਚ ਸੂਬੇ ਨੇ ਮਈ 2022 ਵਿੱਚ 6,261 ਐਮਯੂ ਦੇ ਮੁਕਾਬਲੇ 4,634 ਐਮਯੂ ਦੀ ਖਪਤ ਕੀਤੀ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ 'ਤੇ FIR ਦਰਜ

ਇਸ ਵਿੱਤੀ ਸਾਲ ਦੇ ਬਿਜਲੀ ਦੀ ਖਪਤ ਦੇ ਪੈਟਰਨ ਦੇ ਤੁਲਨਾਤਮਕ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸੂਬੇ ਨੇ ਗੈਰ-ਝੋਨੇ ਦੇ ਸੀਜ਼ਨ ਦੇ ਮਹੀਨਿਆਂ ਵਿੱਚ ਫ਼ਸਲ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਮੰਗ ਵਧਣ ਦੀ ਮਿਆਦ ਦੇ ਮੁਕਾਬਲੇ ਜ਼ਿਆਦਾ ਬਿਜਲੀ ਦੀ ਖਪਤ ਕੀਤੀ। ਅੰਕੜਿਆਂ ਮੁਤਾਬਕ ਅਪ੍ਰੈਲ ਅਤੇ ਮਈ 2022 ਵਿੱਚ ਜਦੋਂ ਕਿਸਾਨਾਂ ਨੇ ਅਜੇ ਝੋਨਾ ਬੀਜਣਾ ਸੀ ਉਸ ਵੇਲੇ ਬਿਜਲੀ ਦੀ ਮੰਗ ਕ੍ਰਮਵਾਰ 31 ਅਤੇ 35 ਫੀਸਦੀ ਸੀ। ਦਿਲਚਸਪ ਗੱਲ ਇਹ ਹੈ ਕਿ ਜੂਨ, ਜੁਲਾਈ ਅਤੇ ਅਗਸਤ 2022 'ਚ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਸੂਬੇ 'ਚ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਖ਼ਪਤ 'ਚ ਮਾਮੂਲੀ ਵਾਧਾ ਹੋਇਆ ਸੀ। 

ਇਹ ਵੀ ਪੜ੍ਹੋ- ਸਾਢੇ 4 ਮਹੀਨਿਆਂ ਮਗਰੋਂ ਦਿੱਲੀ ਜਾਵੇਗਾ ਲਾਰੈਂਸ ਬਿਸ਼ਨੋਈ, NIA ਨੂੰ ਮਿਲਿਆ 10 ਦਿਨ ਦਾ ਰਿਮਾਂਡ

ਪੰਜਾਬ ਨੇ ਜੂਨ 2021 ਵਿੱਚ 6,996 ਐਮਯੂ ਦੇ ਮੁਕਾਬਲੇ ਜੂਨ 2022 ਵਿੱਚ 7,467 ਐਮਯੂ ਦੀ ਖਪਤ ਕੀਤੀ ਜਦਕਿ ਜੁਲਾਈ 2022 ਵਿੱਚ ਸੂਬੇ ਨੇ 2021 ਵਿੱਚ 8,163 ਐਮਯੂ ਦੇ ਮੁਕਾਬਲੇ 8,095 ਐਮਯੂ ਦੀ ਖਪਤ ਕੀਤੀ। ਇਸੇ ਤਰ੍ਹਾਂ ਅਗਸਤ 2022 ਵਿੱਚ ਪੰਜਾਬ ਨੇ 8,29 ਐਮਯੂ 8,29 ਐਮਯੂ ਦੇ ਮੁਕਾਬਲੇ 8,095 ਐਮਯੂ ਦੀ ਖਪਤ ਕੀਤੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਖਪਤ ਵਿੱਚ ਕੁੱਲ ਵਾਧਾ 12 ਫੀਸਦੀ ਰਿਹਾ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਖਪਤ ਵਿੱਚ ਕੁੱਲ ਵਾਧਾ 12 ਫੀਸਦੀ ਰਿਹਾ।

PSPCL ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਦਲਦੇ ਮੌਸਮ ਦੇ ਪੈਟਰਨ ਜਿਸ ਨਾਲ ਵਿਸ਼ਵਵਿਆਪੀ ਊਰਜਾ ਸੰਕਟ ਪੈਦਾ ਹੋਇਆ ਸੀ, ਨੇ ਪੰਜਾਬ ਨੂੰ ਵੀ ਪ੍ਰਭਾਵਿਤ ਕੀਤਾ ਹੈ ਕਿਉਂਕਿ ਪੰਜਾਬ ਨੂੰ ਇਸ ਨਾਲ ਬਿਜਲੀ ਦੀ ਵਧਦੀ ਮੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਨਸੂਨ ਦੌਰਾਨ ਘੱਟ ਅਤੇ ਬਿਖਰੀ ਹੋਈ ਬਾਰਿਸ਼ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਵੱਧ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਓਨੇ ਹੀ ਟਿਊਬਵੈੱਲਾਂ ਨੇ ਬਿਜਲੀ ਦੀ ਖਪਤ ਕੀਤੀ ਜਦੋਂ ਕਿ ਏਅਰ ਕੰਡੀਸ਼ਨਰ ਪੂਰੀ ਸਮਰੱਥਾ ਨਾਲ ਵਰਤੇ ਜਾਣ ਕਾਰਨ ਉੱਚ ਤਾਪਮਾਨ ਕਾਰਨ ਘਰੇਲੂ ਅਤੇ ਦਫ਼ਤਰੀ ਸਪਲਾਈ ਦੀ ਮੰਗ ਵਧ ਗਈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News