ਅਹਿਮ ਖ਼ਬਰ : ਚੰਦਰਯਾਨ-3 ਮਿਸ਼ਨ ਦੀ ਲਾਈਵ ਕਵਰੇਜ ਦਿਖਾਉਣ ਲਈ ਸ਼ਾਮ ਦੇ ਸਮੇਂ ਖੁੱਲ੍ਹਣਗੇ ਸਕੂਲ

Wednesday, Aug 23, 2023 - 10:18 AM (IST)

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਸਕੂਲਾਂ 'ਚ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਅਸੈਂਬਲੀ 'ਚ ਚੰਦਰਯਾਨ-3 ਮਿਸ਼ਨ ਦੀ ਲਾਈਵ ਕਵਰੇਜ ਨੂੰ ਵਿਖਾਇਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿੰਦੂ ਅਰੋੜਾ ਨੇ ਦੱਸਿਆ ਕਿ ਸਕੂਲਾਂ ਨੂੰ ਜਾਰੀ ਹੁਕਮਾਂ ਦੇ ਤਹਿਤ 23 ਅਗਸਤ ਸ਼ਾਮ 5:30 ਤੋਂ 6:30 ਵਜੇ ਤੱਕ ਸਕੂਲਾਂ 'ਚ ਲਾਈਵ ਟੈਲੀਕਾਸਟ ਵਿਖਾਇਆ ਜਾਵੇਗਾ। ਚੰਦਰਮਾ ਦੀ ਸਤ੍ਹਾ ’ਤੇ ਉਤਰਨ ਦੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਸ਼ਾਮ 5:27 ਵਜੇ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਫੇਰਬਦਲ, 29 IAS ਤੇ PCS ਅਫ਼ਸਰਾਂ ਦੇ ਤਬਾਦਲੇ

ਬੱਚੇ ਇਸ ਤੋਂ ਪਹਿਲਾਂ ਹੀ ਸਕੂਲਾਂ 'ਚ ਮੌਜੂਦ ਰਹਿਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਦਾ ਵੀ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਇਹ ਹੁਕਮ ਡੀ. ਈ. ਓ. ਆਫ਼ਿਸ ਤੋਂ ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਗਏ ਹਨ। ਪੂਰੀ ਪ੍ਰਕਿਰਿਆ ਦਾ ਇਸਰੋ ਵੈੱਬਸਾਈਟ, ਯੂ-ਟਿਊਬ ਚੈਨਲ ਅਤੇ ਡੀ. ਡੀ. ਨੈਸ਼ਨਲ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਬਦਲਣ ਜਾ ਰਿਹਾ ਹੈ ਮੌਸਮ, ਅਗਲੇ 5 ਦਿਨਾਂ ਤਕ ਜਾਰੀ ਹੋਇਆ ਅਲਰਟ

ਇਹ ਪਹਿਲੀ ਵਾਰ ਹੈ, ਜਦੋਂ ਇਸ ਤਰ੍ਹਾਂ ਦੇ ਇਤਿਹਾਸਕ ਮੌਕੇ ’ਤੇ ਬੱਚਿਆਂ ਲਈ ਸ਼ਾਮ ਨੂੰ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਸੈਕਟਰ-42 ਦੇ ਪੋਸਟ ਗ੍ਰੈਜੁਏਟ ਗੌਰਮਿੰਟ ਕਾਲਜ ਫਾਰ ਗਰਲਜ਼ ਦੇ ਆਡੀਟੋਰੀਅਮ 'ਚ ਵੱਡੀ ਸਕਰੀਨ ’ਤੇ ਲਾਈਵ ਪ੍ਰਸਾਰਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਵੇਰ ਦੇ ਸਮੇਂ ਸਕੂਲ 'ਚ ਮੌਜੂਦ ਹੋਣਾ ਲਾਜ਼ਮੀ ਨਹੀਂ ਹੈ। ਸਕੂਲ ਪ੍ਰਬੰਧਕਾਂ ਵਲੋਂ ਸਕੂਲ ਦੇ ਆਲੇ-ਦੁਆਲੇ ਰਹਿਣ ਵਾਲੇ ਬੱਚਿਆਂ ਨੂੰ ਹੀ ਪ੍ਰੋਗਰਾਮ 'ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Babita

Content Editor

Related News