ਨੌਕਰੀ ਲੱਭ ਰਹੇ ਮੁੰਡੇ ਨੂੰ ਬੋਲੀ ਕੁੜੀ, ''ਤੇਰੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹਾਂ'', ਫਿਰ ਇੰਝ ਖੇਡੀ ਖੇਡ

9/14/2020 2:26:04 PM

ਚੰਡੀਗੜ੍ਹ : ਇੱਥੇ ਸੈਕਟਰ-20 ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਸਰੀਰਕ ਸਬੰਧ ਬਣਾਉਣ ਦਾ ਝਾਂਸਾ ਦੇ ਕੇ ਇਕ ਸ਼ਾਤਰ ਕੁੜੀ ਅਜਿਹੀ ਚਾਲ ਚੱਲ ਗਈ, ਜਿਸ ਬਾਰੇ ਨੌਜਵਾਨ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਅਸਲ 'ਚ ਸੋਸ਼ਲ ਸਾਈਟ 'ਤੇ ਨੌਜਵਾਨ ਦੀ ਦੋਸਤੀ ਇਕ ਸ਼ਾਤਰ ਕੁੜੀ ਨਾਲ ਹੋ ਗਈ। ਕੁੜੀ ਨੇ ਉਸ ਨਾਲ ਅਜਿਹੀ ਠੱਗੀ ਮਾਰੀ ਕਿ ਉਸ ਨੂੰ ਭਿਣਕ ਵੀ ਨਹੀਂ ਲੱਗੀ। ਕੁੜੀ ਨੇ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : PAU 'ਚ ਇਸ ਵਾਰ ਲੱਗੇਗਾ ਆਨਲਾਈਨ 'ਕਿਸਾਨ ਮੇਲਾ', ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ

ਇਸੇ ਆੜ 'ਚ ਕੁੜੀ ਨੇ ਨੌਜਵਾਨ ਨਾਲ 2,13,575 ਰੁਪਏ ਦੀ ਠੱਗੀ ਮਾਰੀ। ਨੌਜਵਾਨ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਨੂੰ ਦਿੱਤੀ ਹੈ। ਸਾਈਬਰ ਸੈੱਲ ਦੀ ਮੁੱਢਲੀ ਜਾਂਚ ਤੋਂ ਬਾਅਦ ਸੈਕਟਰ-19 ਥਾਣਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਨੇ ਦੱਸਿਆ ਕਿ ਉਹ ਸੋਸ਼ਲ ਸਾਈਟ 'ਤੇ ਨੌਕਰੀ ਲੱਭ ਰਿਹਾ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਕੁੜੀ ਨਾਲ ਹੋਈ। ਦੋਵਾਂ ਵਿਚਕਾਰ ਗੱਲਬਾਤ ਹੋਈ ਤੇ ਕੁੜੀ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਪੁਰਤਗਾਲੀ ਲਾੜੀ ਨੇ ਮਿੱਟੀ 'ਚ ਰੋਲ੍ਹੇ ਪੰਜਾਬੀ ਨੌਜਵਾਨ ਦੇ ਸੁਫ਼ਨੇ, ਆਸਟ੍ਰੇਲੀਆ ਪੁਲਸ ਨੇ ਕੀਤਾ ਡਿਪੋਰਟ

ਜਦੋਂ ਦੋਵਾਂ ਦੀ ਸਹਿਮਤੀ ਬਣੀ ਤਾਂ ਕੁੜੀ ਨੇ ਕਿਹਾ ਕਿ ਉਸ ਨੇ ਸੈਕਟਰ-17 ਦੇ ਇਕ ਹੋਟਲ 'ਚ ਕਮਰਾ ਬੁੱਕ ਕਰ ਲਿਆ ਹੈ। ਇਸ ਦੇ ਨਾਲ ਹੀ ਇਕ ਮੈਡੀਕਲ ਸਟੋਰ ਦਾ ਮੋਬਾਇਲ ਨੰਬਰ ਦਿੰਦੇ ਹੋਏ ਕਿਹਾ ਕਿ ਉਹ ਇਸ ਤੋਂ ਜ਼ਰੂਰੀ ਸਾਮਾਨ ਲੈ ਆਵੇ। ਥੋੜ੍ਹੇ ਸਮੇਂ ਬਾਅਦ ਇਕ ਵਿਅਕਤੀ ਦਾ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਹੋਟਲ ਤੋਂ ਬੋਲ ਰਿਹਾ ਹੈ। ਇਕ ਪਾਰਸਲ ਉਸ ਦੇ ਨਾਂ 'ਤੇ ਆਇਆ ਹੈ, ਜਿਸ ਦੇ ਲਈ ਉਸ ਨੂੰ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਨੌਜਵਾਨ ਨੇ ਫੀਸ ਜਮ੍ਹਾਂ ਨਾ ਕਰਵਾਉਂਦੇ ਹੋਏ ਪਹਿਲਾਂ ਕੁੜੀ ਤੋਂ ਇਸ ਬਾਰੇ ਪੁਸ਼ਟੀ ਕੀਤੀ। ਕੁੜੀ ਨੇ ਕਿਹਾ ਕਿ ਜੇਕਰ ਉਹ ਪੈਸੇ ਜਮ੍ਹਾਂ ਨਹੀਂ ਕਰਵਾਏਗਾ ਤਾਂ ਉਹ ਨਹੀਂ ਆਵੇਗੀ।

ਇਸ ਤੋਂ ਬਾਅਦ ਨੌਜਵਾਨ ਨੇ 30,425 ਰੁਪਏ ਇਕ ਸ਼ਖ਼ਸ ਦੇ ਖਾਤੇ 'ਚ ਆਨਲਾਈਨ ਜਮ੍ਹਾਂ ਕਰਵਾ ਦਿੱਤੇ। ਅਗਲੇ ਦਿਨ ਕੁੜੀ ਦਾ ਫੋਨ ਆਇਆ ਤੇ ਕਹਿਣ ਲੱਗੀ ਕਿ ਮੈਡੀਕਲ ਸਟੋਰ ਤੋਂ ਆਇਆ ਹੋਇਆ ਸਾਮਾਨ ਇਕ ਦਿਨ ਪੁਰਾਣਾ ਹੋ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਨੇ ਉਸੇ ਮੈਡੀਕਲ ਸਟੋਰ ਤੋਂ ਸਾਮਾਨ ਖਰੀਦਿਆ ਤੇ ਹੋਟਲ ਵਾਲੇ ਨੇ ਇਕ ਦਿਨ ਦੀ ਬੁਕਿੰਗ ਦੀ ਗੱਲ ਕਹਿ ਕੇ ਦੁਬਾਰਾ ਬੁਕਿੰਗ ਕਰਵਾਉਣ ਲਈ ਪੈਸੇ ਲਏ। ਇਸ ਤਰ੍ਹਾਂ ਨਾਲ ਸ਼ਾਤਰ ਕੁੜੀ ਨੇ ਨੌਜਵਾਨ ਨਾਲ ਕਰੀਬ 2 ਲੱਖ ਤੋਂ ਜ਼ਿਆਦਾ ਦੀ ਠਗੀ ਮਾਰ ਲਈ ਅਤੇ ਨੌਜਵਾਨ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ। ਜਦੋਂ ਨੌਜਵਾਨ ਨੂੰ ਸਾਰੀ ਕਹਾਣੀ ਸਮਝ ਆਈ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।

 


Babita

Content Editor Babita